ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਇਕ ਜ਼ਰੂਰੀ ਮੀਟਿੰਗ ਕੀਤੀ ਗਈ।ਜਿਸ ਵਿਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਪ੍ਰਧਾਨ ਸ਼ੇਰ ਸਿੰਘ ਖੰਨਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਵਰਿੰਦਰ ਸਿੰਘ ਮੋਮੀ, ਹਾਕਮ ਸਿੰਘ ਧਨੇਠਾ, ਪਾਵਰਕੌਮ ਅਤੇ ਟਰਾਂਸਕੋ ਬਿਜਲੀ ਵਿਭਾਗ, ਬਲਿਹਾਰ ਸਿੰਘ, ਰਾਜੇਸ਼ ਕੁਮਾਰ ਥਰਮਲ ਪਲਾਂਟ ਲਹਿਰਾ ਮੁਹੱਬਤ, ਜਗਰੂਪ ਸਿੰਘ ਬਠਿੰਡਾ ਥਰਮਲ ਗੁਰਵਿੰਦਰ ਸਿੰਘ ਪੰਨੂ ਅਤੇ ਮਨਰੇਗਾ ਵਿਭਾਗ ਵਰਿੰਦਰ ਸਿੰਘ, ਨੇ ਹਿੱਸਾ ਲਿਆ।ਮੀਟਿੰਗ ਵਿਚ ਜਿਥੇ ਪਿਛਲੇ ਸੰਘਰਸ਼ ਅਤੇ ਪੰਜਾਬ ਸਰਕਾਰ ਦਾ ਕਾਮਿਆਂ ਪ੍ਰਤੀ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਝੂਠੇ ਧੱਕੜ ਤੇ ਗੈਰ ਇਨਸਾਨੀ ਵਤੀਰੇ ਬਾਰੇ ਚਰਚਾ ਕੀਤੀ ਗਈ।ਪਹਿਲਾਂ ਦਿੱਤੇ ਸ਼ੰਘਰਸ਼ ਦਾ ਬਰੀਕੀ ਨਾਲ ਰੀਵਿਊ ਕਰਕੇ ਸਰਕਾਰ ਦੇ ਮੁਲਾਜ਼ਮ ਅਤੇ ਲੋਕ ਵਿਰੋਧੀ ਵਿਹਾਰ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਭਵਿੱਖ ਦੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਅ।
ਅਗਲੇ ਸੰਘਰਸ਼ ਬਾਰੇ ਜਾਰੀ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਕੇਂਦਰ ‘ਚ ਪਹਿਲਾ ਮੰਤਰੀ ਰਹਿ ਚੁੱਕੇ ਸੁਖਬੀਰ ਬਾਦਲ ਤੇ ਮੌਜ਼ੂਦਾ ਮੰਤਰੀ ਸੋਮ ਪ੍ਰਕਾਸ਼ ਦਾ ਫੀਲਡ ‘ਚ ਆਉਣ ‘ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਿਆਂ ਨੂੰ ਪਹਿਲਾਂ ਤੋਂ ਵੱਧ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ।19 ਅਤੇ 20 ਜੂਨ ਨੂੰ ਪੰਜਾਬ ‘ਚ ਤਿੰਨ ਥਾਵਾਂ ‘ਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਵਿੱਤ ਮੰਤਰੀ ਦੇ ਪਿੰਡ ਬਾਦਲ ਅਤੇ ਤ੍ਰਿਪਤ ਰਜਿੰਦਰ ਬਾਜਵਾ ਦੇ ਸ਼ਹਿਰ ਕਾਦੀਆਂ ਚ ਪਰਿਵਾਰਾਂ ਸਮੇਤ ਦੋ ਰੋਜ਼ਾ ਵਿਸ਼ਾਲ ਧਰਨੇ ਦੇ ਕੇ ਸ਼ਹਿਰਾਂ ਤੇ ਪਿੰਡਾਂ ਚ ਮਾਰਚ ਕੀਤੇ ਜਾਣਗੇ।1-7-2021 ਨੂੰ ਸਾਰੇ ਪੰਜਾਬ ਦੇ ਠੇਕਾ ਮੁਲਾਜ਼ਮਾਂ ਦਾ ਮੁੱਖ ਮੰਤਰੀ ਦੇ ਸ਼ਹਿਰ ‘ਚ ਭਾਰੀ ਇਕੱਠ ਕਰਕੇ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ।ਅਗਰ ਇਸ ਸੰਘਰਸ਼ ਪ੍ਰੋਗਰਾਮ ਤੇ ਵੀ ਸਰਕਾਰ ਨੇ ਕੋਈ ਸਬਕ ਲੈਣ ਦੀ ਕੋਸ਼ਿਸ਼ ਨਾ ਕੀਤੀ ਗਈ, ਤਾਂ ਭਵਿੱਖ ਚ ਮੁਲਾਜ਼ਮ ਚੈਨ ਨਾਲ ਨਹੀਂ ਬੈਠਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …