Monday, December 23, 2024

ਰਾਮਗੜ੍ਹੀਆ ਪਾਰਕ ਵਿੱਚ ਲੱਗੇ ਰੱਖਾਂ ਨੂੰ ਕਤਲ ਹੋਣੋ ਬਚਾਉਣ ਲਈ ਕੀਤਾ ਧਰਨਾ ਪ੍ਰਦਰਸ਼ਨ

ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਨਹੀਂ ਹੋਣ ਦਿਆਂਗੇ ਰੁੱਖਾਂ ਦੇ ਕਤਲ

ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਸਰਦਾਰ ਹਰੀ ਸਿੰਘ ਨਲੂਆ ਚੌਂਕ ਲਾਗੇ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਵਿੱਚ ਲੱਗੇ 19 ਦਰੱਖਤਾ ਨੂੰ ਵੱਢਣ ਲਈ ਦਫ਼ਤਰ ਨਗਰ ਕੌਂਸਲ ਰਾਏਕੋਟ ਨੇ ਇਸ਼ਤਿਹਾਰ ਜਾਰੀ ਕਰਕੇ ਅੱਜ ਨਿਲਾਮੀ ਰੱਖੀ ਸੀ।ਜਿਸ ਨੂੰ ਰੱਦ ਕਰਾਉਣ ਲਈ ਦਫ਼ਤਰ ਨਗਰ ਕੌਸਲ ਵਿਖੇ ਸੀਟੂ ਆਗੂਆਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਪ੍ਰਸਾਸ਼ਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
                ਵੱਖ-ਵੱਖ ਪਾਰਟੀਆ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਵਲੋਂ ਰਾਮਗੜ੍ਹੀਆਂ ਪਾਰਕ ਵਿੱਚ ਲੱਗੇ ਸਾਲਾਂ ਪੁਰਾਣੇ ਦਰੱਖਤਾਂ ਨੂੰ ਵੱਢ ਕੇ ਨਵੀ ਪਾਰਕ ਬਣਾਈ ਜਾ ਰਹੀ ਹੈ।ਆਗੂਆਂ ਨੇ ਕਿਹਾ ਕਿ ਸਾਲਾਂ ਪੁਰਾਣੇ ਲੱਗੇ ਦਰੱਖਤ ਬਿਨਾਂ ਪੁੱਟੇ ਵੀ ਪਾਰਕ ਬਣਾਈ ਜਾ ਸਕਦੀ ਹੈ।ਪਰ ਪ੍ਰਸਾਸ਼ਨ ਅਜਿਹਾ ਨਹੀ ਕਰਨਾ ਚਾਹੁੰਦਾ। ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਰੁੱਖਾਂ ਦਾ ਕਤਲ ਨਹੀਂ ਹੋਣ ਦੇਣਗੇ।ਧਰਨਾਕਾਰੀਆਂ ਦੇ ਰੋਸ ਨੂੰ ਦੇਖਦਿਆਂ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਆਪਣੇ ਦਫ਼ਤਰ ਵਿੱਚੋਂ ਗਾਇਬ ਸਨ ਅਤੇ ਪ੍ਰਸਾਸ਼ਨ ਦੇ ਕਿਸੇ ਵੀ ਅਧਿਕਾਰੀ ਨੇ ਧਰਨਾਕਾਰੀਆਂ ਦੀ ਕੋਈ ਵੀ ਸਾਰ ਨਹੀਂ ਲਈ।ਆਗੂਆਂ ਨੇ ਇਹ ਵੀ ਕਿਹਾ ਅਗਰ ਪ੍ਰਸਾਸ਼ਨ ਨੇ ਇਹ ਬੋਲੀ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
                       ਧਰਨਾਕਾਰੀਆਂ ਨੂੰ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਸੀਨੀਅਰ ਪੱਤਰਕਾਰ ਸੰਤੋਖ ਗਿੱਲ, ਸੀਟੂ ਦੇ ਆਗੂ ਪ੍ਰਕਾਸ਼ ਸਿੰਘ ਬਰਮੀ, ਰਾਜਜਸਵੰਤ ਸਿੰਘ ਜੋਗਾ, ਆਮ ਆਦਮੀ ਪਾਰਟੀ ਆਗੂ ਬਲੌਰ ਸਿੰਘ ਮੁੱਲਾਂਪੁਰ, ਬਲਜਿੰਦਰ ਸਿੰਘ ਚੌਦਾਂ, ਸ਼਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਅਜੈ ਗਿੱਲ ਅਤੇ ਸ਼਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਤਲਵਿੰਦਰ ਸਿੰਘ ਹਲਵਾਰਾ, ਲੋਕ ਇਨਸਾਫ਼ ਪਾਰਟੀ ਦੇ ਆਗੂ ਨਿਰਪਾਲ ਸਿੰਘ ਜਲਾਲਦੀਵਾਲ, ਇੰਕਲਾਬ ਜਿੰਦਾਬਾਦ ਲਹਿਰ ਦੇ ਸੁਖਵਿੰਦਰ ਸਿੰਘ ਹਲਵਾਰਾ ਨੇ ਸੰਬੋਧਨ ਕੀਤਾ ਅਤੇ ਪ੍ਰਿਤਪਾਲ ਸਿੰਘ ਬਿੱਟਾ, ਰੁਲਦਾ ਗੌਬਿੰਦਗੜ, ਕਰਮਜੀਤ ਸਿੰਘ ਸਨੀ, ਮੁਹੰਮਦ ਅਸਰਫ, ਸਾਹਿਲ ਗੋਇਲ, ਗੁਰਮਿੰਦਰ ਸਿੰਘ ਤੂਰ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਗੌਂਦਵਾਲ, ਮਨਜਿੰਦਰ ਸਿੰਘ ਕਾਕੂ, ਕੁਲਦੀਪ ਸਿੰਘ, ਗੁਰਦੀਪ ਸਿੰਘ ਬੁਰਜ਼ ਹਕੀਮਾਂ, ਵਿਪਨ ਡਾਬਰ, ਮਨਸਾਂ ਖਾਨ, ਮਹੁੰਮਦ ਤੋਸਿਫ, ਜਰਨੈਲ ਸਿੰਘ ਹਲਵਾਰਾ, ਰਵਿੰਦਰ ਸਿੰਘ ਅਤੇ ਬਿੱਲਾ ਰਾਮ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …