Monday, June 30, 2025
Breaking News

ਖੇਤੀਬਾੜੀ ਵਿਭਾਗ ਨੇ ਆਰਗੈਨਿਕ ਫਾਰਮਿੰਗ ਸਬੰਧੀ ਫਾਰਮ ਫੀਲਡ ਸਕੂਲ ਲਗਾਇਆ

ਨਵਾਂਸ਼ਹਿਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਬੰਗਾ ਵੱਲੋਂ ਆਤਮਾ ਸਕੀਮ ਅਧੀਨ ਡਾ. ਬਲਦੇਵ ਸਿੰਘ ਬੀਕਾ ਦੇ ਕੁਟੀਆ ਕੁਦਰਤੀ ਖੇਤੀ ਫਾਰਮ, ਪਿੰਡ ਬੀਕਾ ਵਿਖੇ ਆਰਗੈਨਿਕ ਫਾਰਮ ਸਕੂਲ ਦੀ ਕਲਾਸ ਲਗਾਈ ਗਈ।ਇਸ ਫਾਰਮ ਸਕੂਲ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਦਰਸ਼ਨ ਲਾਲ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਪਾਲ ਅਤੇ ਪ੍ਰਾਜੈਕਟ ਡਾਇਰੈਕਟਰ (ਆਤਮਾ) ਡਾ. ਕਮਲਦੀਪ ਸਿੰਘ ਸੰਘਾ ਨੇ ਜੈਵਿਕ ਖੇਤੀ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ।ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ, ਚੰਡੀਗੜ੍ਹ ਦੇ ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਅਦਾਰੇ ਵੱਲੋਂ ਕਿਸਾਨਾਂ ਦੇ ਆਰਗੈਨਿਕ ਖੇਤਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ।ਇਸ ਲਈ ਕਿਸਾਨਾਂ ਦੁਆਰਾ ਆਪਣੇ ਜੈਵਿਕ ਉਤਪਾਦਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਈ ਜਾਵੇ, ਤਾਂ ਜੋ ਬਾਜ਼ਾਰ ਵਿਚ ਵਧੀਆ ਮੁੱਲ ਪ੍ਰਾਪਤ ਕੀਤਾ ਜਾ ਸਕੇ।ਫਾਰਮ ਸਕੂਲ ਦੇ ਅੰਤ ਵਿਚ ਡਾ. ਬਲਦੇਵ ਸਿੰਘ ਬੀਕਾ ਵੱਲੋਂ ਕਿਸਾਨਾਂ ਨੂੰ ਆਪਣੇ ਆਰਗੈਨਿਕ ਫਾਰਮ ਦਾ ਦੌਰਾ ਕਰਵਾਇਆ ਗਿਆ ਅਤੇ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
                    ਇਸ ਮੌਕੇ ਅਗਾਂਹਵਧੂ ਆਰਗੈਨਿਕ ਕਿਸਾਨ ਬੀਬਾ ਚਰਨਜੀਤ ਕੌਰ ਅਤੇ ਸੁਰਜੀਤ ਸਿੰਘ ਰਾਏ ਨੇ ਵੀ ਕਿਸਾਨਾਂ ਨਾਲ ਆਪਦੇ ਆਰਗੈਨਿਕ ਖੇਤੀ ਸਬੰਧੀ ਤਜਰਬੇ ਸਾਂਝੇ ਕੀਤੇ। ਇਸ ਮੌਕੇ ਡੀ. ਪੀ. ਡੀ (ਆਤਮਾ) ਡਾ. ਨੀਨਾ ਕੰਵਰ ਅਤੇ ਡਾ. ਪਰਮਵੀਰ ਕੌਰ, ਏ.ਟੀ.ਐਮ ਸੰਦੀਪ ਕੁਮਾਰ ਅਤੇ ਅਗਾਂਹਵਧੂ ਕਿਸਾਨ ਮਲਕੀਤ ਸਿੰਘ, ਜਗਤਾਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …