Tuesday, December 24, 2024

ਕਿਸਾਨਾਂ ਦੀ ਆਮਦਨ ’ਚ ਕਈ ਗੁਣਾ ਵਾਧਾ ਕਰ ਸਕਦਾ ਹੈ ਪਸ਼ੂ ਪਾਲਣ – ਡਾ: ਇੰਦਰਜੀਤ ਸਿੰਘ

ਖਾਲਸਾ ਕਾਲਜ ਦਾ ਦੌਰਾ ਕਰਦੇ ਹੋਏ ਆਨਰੇਰੀ ਸਕੱਤਰ ਅਤੇ ਫੈਕਲਟੀਜ਼ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 5 ਜੁਲਾਈ (ਖੁਰਮਣੀਆਂ) – ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦੇ ਉਪ-ਕੁਲਪਤੀ ਡਾ: ਇੰਦਰਜੀਤ ਸਿੰਘ ਜੋ ਕਿ ਇਕ ਉੱਘੇ ਵੈਟਰਨਰੀ ਵਿਗਿਆਨੀ ਹਨ, ਨੇ ਅੱਜ ਕਿਹਾ ਕਿ ਪਸ਼ੂ ਪਾਲਣ ਕਿਸਾਨਾਂ ਦੀ ਆਮਦਨ ’ਚ ਕਈ ਗੁਣਾ ਵਾਧਾ ਕਰ ਸਕਦਾ ਹੈ।ਉਨ੍ਹਾਂ ਪਸ਼ੂਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਨੂੰ ਸੰਭਾਲਣ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਦੁੱਧ ਅਤੇ ਪਸ਼ੂ ਉਤਪਾਦਾਂ ਦੀ ਜ਼ਰੂਰਤ ਵੱਧ ਰਹੀ ਹੈ ਅਤੇ ਇਸ ਲਈ ਪਸ਼ੂ ਪਾਲਣ ਕਿਸਾਨਾਂ ਲਈ ਲਾਹੇਵੰਦ ਧੰਦਾ ਵਜੋਂ ਵਿਕਸਿਤ ਹੋ ਸਕਦਾ ਹੈ।
                  ਖਾਲਸਾ ਕਾਲਜ ਆਫ਼ ਵੈਟਰਨਰੀ ਅਤੇ ਐਨੀਮਲ ਸਾਇੰਸਜ਼ (ਕੇ.ਸੀ.ਵੀ.ਐਸ) ਕੈਂਪਸ ਦੇ ਮੈਨੇਜ਼ਮੈਂਟ ਅਤੇ ਫੈਕਲਟੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਵੈਟਰਨਰੀ ਡਾਕਟਰਾਂ ਦੇ ਸਾਹਮਣੇ ਪੇਸ਼ ਆਈਆਂ ਨਵੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਦੱਸਿਆ ਕਿ ਕਿਵੇਂ ਵੈਟਰਨਰੀ ਵਿਗਿਆਨੀਆਂ ਨੇ ਉਨ੍ਹਾਂ ਦੇ ਤਜ਼ਰਬੇ ਰਾਹੀਂ ਡਾਕਟਰੀ ਭਾਈਚਾਰੇ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਨਜਿੱਠਣ ’ਚ ਸਹਾਇਤਾ ਕੀਤੀ ਹੈ।
               ਉਨ੍ਹਾਂ ਦਾ ਕੈਂਪਸ ਵਿਖੇ ਪੁੱਜਣ ’ਤੇ ਕਾਲਜ ਪ੍ਰਿੰਸੀਪਲ ਡਾ. ਪੀ.ਕੇ ਕਪੂਰ ਅਤੇ ਐਮ.ਡੀ ਡਾ. ਐਸ.ਕੇ ਨਾਗਪਾਲ ਨੇ ਸਵਾਗਤ ਕੀਤਾ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਇਕ ਮੀਟਿੰਗ ਕੀਤੀ ਅਤੇ ਦੋਵਾਂ ਨੇ ਵੈਟਰਨਰੀ ਸਿੱਖਿਆ ਦੀ ਪ੍ਰਫ਼ੁਲਤਾ, ਜਾਨਵਰਾਂ ਦੇ ਇਲਾਜ਼ ਅਤੇ ਦੇਖਭਾਲ ਦੀ ਵੱਧਦੀ ਮੰਗ ਅਤੇ ਖੋਜ ਖੇਤਰ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ।
                ਇਸ ਉਪਰੰਤ ਉਨ੍ਹਾਂ ਪਿੰਡ ਮਾਹਲ ਵਿਖੇ ਕਾਲਜ ਦੇ ਮਲਟੀ ਡਿਸਪਲਨਰੀ ਵੈਟਰਨਰੀ ਕਲੀਨਿਕਲ ਕੰਪਲੈਕਸ (ਵੀ.ਸੀ.ਸੀ) ਦਾ ਦੌਰਾ ਕੀਤਾ ਅਤੇ ਪਸ਼ੂਆਂ ਦੇ ਇਲਾਜ਼ ਲਈ ਉਪਲਬੱਧ ਡਾਕਟਰੀ ਸੇਵਾਵਾਂ ਦਾ ਜਾਇਜ਼ਾ ਲਿਆ।ਛੀਨਾ ਨੇ ਡਾ. ਕਪੂਰ ਅਤੇ ਡਾ. ਨਾਗਪਾਲ ਦੇ ਨਾਲ ਮਿਲ ਕੇ ਡਾ. ਇੰਦਰਜੀਤ ਨੂੰ ਸਨਮਾਨਿਤ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …