Monday, December 23, 2024

ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਸਮਾਗਮ

ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਸੰਗਰੂਰ ਐਗਰੋ (ਸ਼ਗੁਨ ਕੁਕਿੰਗ ਆਇਲ) ਪ੍ਰਾ. ਲਿਮ. ਭਿੰਡਰਾਂ (ਸੰਗਰੂਰ) ਵਲੋਂ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਪਲੀ ਚੱਠੇ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਜ਼ਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਪ੍ਰਧਾਨਗੀ ਮਹਿਲਾਂ ਇੰਡੇਨ ਗ੍ਰਾਮੀਣ ਵਿਤਰਕ ਦੇ ਐਮ.ਡੀ ਸ਼ਿਵ ਜ਼ਿੰਦਲ ਨੇ ਕੀਤੀ।
                        ਸਕੂਲ ਮੈਨੇਜਮੈਂਟ ਦੀ ਤਰਫੋਂ ਮੈਨੇਜਰ ਸ੍ਰੀਮਤੀ ਸੁਨੀਤਾ ਰਾਣੀ ਨੇ ਜ਼ਿੰਦਲ ਪਰਿਵਾਰ ਨੂੰ ‘ਜੀ ਆਇਆਂ’ ਕਿਹਾ ਤੇ ਸਮੂਹ ਸਟਾਫ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ।ਉਨਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਸਮੱਸਿਆਵਾਂ ਦਾ ਵਰਨਣ ਕੀਤਾ।ਸਮਾਗਮ ਦੌਰਾਨ ਮੰਚ ਸੰਚਾਲਨ ਲੈਕਚਰਾਰ ਸਰਬਜੀਤ ਸਿੰਘ ਲੱਡੀ ਨੇ ਕੀਤਾ।
                     ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਿਵ ਜ਼ਿੰਦਲ ਨੇ ਕਿਹਾ ਕਿ ਜ਼ਿੰਦਲ ਪਰਿਵਾਰ ਨੇ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨ ਦਾ ਯਤਨ ਕੀਤਾ ਹੈ ਤੇ ਇਹ ਯਤਨ ਹਮੇਸ਼ਾਂ ਜਾਰੀ ਰਹਿਣਗੇ।ਐਮ.ਡੀ ਦੀਪਕ ਜ਼ਿੰਦਲ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਗਰੀਬ ਵਿਦਿਆਰਥੀਆਂ ਨੂੰ ਸਹੂਲਤਾਂ ਦੇ ਕੇ ਸਿੱਖਿਆ ਦੇ ਖੇਤਰ ਵਿੱਚ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ।ਉਹਨਾਂ ਵਲੋਂ ਸਕੂਲ ਨੂੰ ਵਿਦਿਆਰਥੀਆਂ ਲਈ 40 ਡਿਊਲ ਡੈਸਕ ਤੇ ਟੀਚਰ ਚੇਅਰ ਤੇ ਟੇਬਲ ਦਾਨ ਕੀਤੇ ਗਏ। ਇਸ ਵਿਸ਼ੇਸ਼ ਸੇਵਾ ਲਈ ਸੰਗਰੂਰ ਐਗਰੋ ਦੇ ਐਮ.ਡੀ ਤੇ ਜ਼ਿੰਦਲ ਪਰਿਵਾਰ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸਾਨੂੰ ਜਿੰਦਲ ਪਰਿਵਾਰ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਅਤੇ ਵਿਸ਼ੇਸ਼ ਤੌਰ ‘ਤੇ ਸਿੱਖਿਆ ਦੇ ਖੇਤਰ ਵਿੱਚ ਕਰਨਾ ਚਾਹੀਦਾ ਹੈ।ਸਕੂਲ ਤਰਫੋਂ ਰਣਜੀਤ ਸਿੰਘ, ਬਿੰਦੂ ਚੁੱਘ, ਨਰਿੰਦਰ ਸਿੰਘ ਪੀ.ਟੀ ਨੇ ਧੰਨਵਾਦ ਕੀਤਾ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
                     ਇਸ ਮੌਕੇ ਮੈਡਮ ਸੀਮਾ ਰਾਣੀ, ਗੁਰਕੰਵਲ ਕੌਰ, ਮੰਜ਼ੂ ਰਾਣੀ, ਰਜਨੀ ਬਜਾਜ, ਸ਼ਸ਼ੀ ਭੂਸ਼ਣ, ਦਪਿੰਦਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …