ਸਾਈਕਲ ਦੀ ਸਵਾਰੀ
ਸਾਈਕਲ ਦੀ ਸਵਾਰੀ
ਮੈਨੂੰ ਲੱਗਦੀ ਪਿਆਰੀ
ਵੱਡੇ ਪਹੀਆਂ ਦੇ ਨਾਲ,
ਇਹਨੂੰ ਨਿੱਕੇ ਪਹੀਏ ਲੱਗੇ।
ਮੈਨੂੰ ਡਿੱਗਣ ਨਾ ਦਿੰਦੇ,
ਜਦੋਂ ਤੇਜ਼ੀ ਨਾਲ ਭੱਜੇ।
ਸਾਰੇ ਕਹਿਣ ਬੜਾ ਸੋਹਣਾ,
ਇਹਦੀ ਦਿੱਖ ਵੀ ਨਿਆਰੀ।
ਸਾਈਕਲ ਦੀ ਸਵਾਰੀ,
ਮੈਨੂੰ ਲੱਗਦੀ ਪਿਆਰੀ।
ਲੱਗੀ ਨਿੱਕੀ ਜਿਹੀ ਘੰਟੀ।
ਹੈਂਡਲ ਦੇ ਨਾਲ
ਟਰਨ-ਟਰਨ ਜਦੋਂ ਵੱਜੇ,
ਵੇਖਣ ਗੁਰਫਤਹਿ ਗੁਰਲਾਲ।
ਇਹ ਨਾਨਕੇ ਲਿਆਏ,
ਮੇਰੇ ਉਤੋਂ ਜਾਣ ਵਾਰੀ।
ਸਾਇਕਲ ਦੀ ਸਵਾਰੀ,
ਮੈਨੂੰ ਲੱਗਦੀ ਪਿਆਰੀ।
ਟੋਕਰੀ ਦੇ ਵਿੱਚ,
ਰੱਖ ਨਿੱਕੀ ਜਿਹੀ ਕਾਰ,
ਨਿੱਕੇ ਨਿੱਕੇ ਮਾਰ ਪੈਡਲ,
ਜਾਂਦਾ ਘਰ ਵਿੱਚੋਂ ਬਾਹਰ।
ਨਾਨੀ ਜੀ ਮਾਰਦੇ ਆਵਾਜ਼ਾਂ,
ਆਵਾਜਾਈ ਬਾਹਰ ਭਾਰੀ।
ਸਾਇਕਲ ਦੀ ਸਵਾਰੀ,
ਮੈਨੂੰ ਲੱਗਦੀ ਪਿਆਰੀ।25072021
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677