Monday, July 14, 2025
Breaking News

ਨਾਮਧਾਰੀ ਸ਼ਹੀਦੀ ਸਮਾਰਕ ਦਾ ਮਾਮਲਾ ਸੁਖਬੀਰ ਬਾਦਲ ਦੇ ਦਰਬਾਰ ‘ਚ ਪੁੱਜਾ

PPN0811201412
ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਨਾਮਧਾਰੀ ਸ਼ਹੀਦੀ ਸਮਾਰਕ ਦਾ ਮਾਮਲਾ ਅੱਜ ਉਪ ਮੁੱਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਦੇ ਦਰਬਾਰ ਵਿਚ ਪੁੱਜ ਗਿਆ ਹੈ।ਸz. ਬਾਦਲ ਦੀ ਅੰਮ੍ਰਿਤਸਰ ਫੇਰੀ ਦੋਰਾਨ ਨਾਮਧਾਰੀ ਸਿੰਘਾਂ ਦਾ ਇਕ ਵਫਦ ਭਾਈ ਸਾਹਿਬ ਸਿੰਘ ਅਤੇ ਡਾਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਉਪ ਮੁੱਖ ਮੰਤਰੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਨਾਮਧਾਰੀ ਪੰਥ ਵਿਚਲੇ ਹਲਾਤਾਂ ਤੋ ਜਾਣੂ ਕਰਵਾਇਆ।ਉਪ ਮੁਖ ਮੰਤਰੀ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਾਹਿਬ ਸਿੰਘ ਨੇ ਦੱਸਿਆ ਕਿ ਬਾਬਾ ਜਗਜੀਤ ਸਿੰਘ ਦੇ ਦਿਹਾਤ ਤੋ ਬਾਅਦ ਨਾਮਧਾਰੀ ਸਮਾਜ ਦੋ ਹਿਸਿੱਆਂ ਵਿਚ ਵੰਡਿਆ ਗਿਆ ਹੈ ਤੇ ਦੂਜੀ ਧਿਰ ਦੇ ਕੁੱਝ ਲੋਕ ਆਪਣੇ ਨਿੱਜੀ ਸੁਆਰਥਾਂ ਦੀ ਖਾਤਰ ਸਾਨੂੰ ਨਾਮਧਾਰੀ ਧਰਮਸ਼ਾਲਾਵਾਂ ਤੇ ਅਸਥਾਨਾਂ ਤੇ ਜਾਣ ਤੋਂ ਰੋਕਦੇ ਹਨ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦੀ ਸਮਾਰਕ ਦੇ ਦਰਵਾਜੇ ਬੰਦ ਕਰ ਦਿੱਤੇ ਜਾਂਦੇ ਹਨ ਤੇ ਅਸੀਂ ਨਿਤਾ ਪ੍ਰਤੀ ਮਰਿਯਾਦਾ ਵਿਚ ਵੀ ਭਾਗ ਨਹੀ ਲੈ ਸਕਦੇ।ਭਾਈ ਸਾਹਿਬ ਸਿੰਘ ਨੇ ਸz. ਬਾਦਲ ਨੂੰ ਇਹ ਵੀ ਦੱਸਿਆ ਕਿ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਭੈਣੀ ਸਾਹਿਬ ‘ਤੇ ਕਾਬਜ ਧਿਰ ਦੀ ਪਿੱਠ ਠੋਕ ਰਿਹਾ ਹੈ।
ਸz. ਬਾਦਲ ਨੇ ਨਾਮਧਾਰੀ ਸਿੱਖਾਂ ਦੀ ਗੱਲ ਨੂੰ ਬੜੇ ਗ਼ੌਰ ਨਾਲ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਬਾਰੇ ਉਹ ਜਲਦ ਹੀ ਜ਼ਿਲਾ ਪ੍ਰਸ਼ਾਸਨ ਨਾਲ ਗੱਲ ਕਰਨਗੇ।ਉਨ੍ਹਾਂ ਸਾਬਕਾ ਵਿਧਾਇਕ ਸz. ਵੀਰ ਸਿੰਘ ਲੋਪੋਕੇ ਦੀ ਵਿਸੇਸ਼ ਤੌਰ ਤੇ ਡਿਉਟੀ ਲਗਾਈ ਕਿ ਉਹ ਇਸ ਮਾਮਲੇ ਦੇ ਹੱਲ ਲਈ ਆਪਣੇ ਤੌਰ ਤੇ ਯਤਨ ਕਰਨ ਜੇਕਰ ਜਰੂਰਤ ਹੋਵੇ ਤਾਂ ਇਨ੍ਹਾਂ ਨਾਮਧਾਰੀ ਸਿੱਖਾਂ ਦੇ ਇਕ ਵਫਦ ਨੂੰ ਲੈ ਕੇ ਚੰਡੀਗੜ੍ਹ ਆਉਣ।ਇਸ ਮੌਕੇ ਤੇ ਸੰਤ ਸੁਖਵੰਤ ਸਿੰਘ, ਬਲਜਿੰਦਰ ਸਿੰਘ ਆਸਾ ਸਿੰਘ, ਸਰਪੰਚ ਮੇਵਾ ਸਿੰਘ, ਸ਼ੇਰ ਸਿੰਘ, ਗੁਜਿੰਦਰ ਸਿੰਘ ਰਿੰਕੂ, ਨਿਰਮਲ ਸਿੰਘ, ਮਿੰਟੂ ਅਤੇ ਗੁਰਦੀਪ ਸਿੰਘ ਰਿੰਕੂ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply