ਬਠਿੰਡਾ, 8 ਨਵੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਦੇ ਖਾਲਸਾ ਪ੍ਰਾਈਮਰੀ ਗਰਲਜ਼ ਸਕੂਲ ਵਿਖੇ ਗੁਰੂ ਜੀ ਸੰਮਤੀ ਰਜਿ: ਨਵੀਂ ਦਿੱਲੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੀਂ ਵਿਦੇਸ਼ੀ ਤਕਨੀਕ ਦੁਆਰਾ ਬਿਨ੍ਹਾਂ ਦਵਾਈ, ਬਿਨ੍ਹਾਂ ਅਪ੍ਰੇਸ਼ਨ ਗੋਡਿਆ ਦੇ ਦਰਦ ਦਾ ਸਫ਼ਲ ਇਲਾਜ ਸਬੰਧੀ ਚਾਰ ਦਿਨਾਂ ਦਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੁੱਖ ਗ੍ਰੰਥੀ ਸੁਰਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਗੋਡਿਆ ਦੇ ਮਾਹਿਰ ਸੀਨੀਅਰ ਡਾਕਟਰ ਪ੍ਰਾਕੁਲ ਖੱਤਰੀ, ਡਾ: ਧਰਮਪਾਲ ਵਰਮਾ, ਰਾਜਿੰਦਰ ਕੌਰ ਦਿੱਲੀ ਵਾਲਿਆਂ ਵਲੋਂ ਆਪਣੇ ਸਹਿਯੋਗੀ ਸ਼ਮਾ ਚੈਨ ਵਲੋਂ ਗੋਡਿਆ ਦੇ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ। ਇਸ ਕੈਂਪ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਇਹ ਕੈਂਪ ਸਵੇਰੇ 10 ਵਜੇ 2 ਵਜੇ ਤੱਕ ਤੋਂ ਅਤੇ ਸ਼ਾਮ 4 ਤੋਂ 6 ਵਜੇੇ ਤੱਕ 11 ਨਵੰਬਰ ਤੱਕ ਚੱਲਗਾ। ਇਸ ਮੌਕੇ ਸੁਰਿੰਦਰ ਸਿੰਘ ਮੈਨੇਜਰ ਸਿੰਘ ਸਭਾ , ਦਿਲਬਾਗ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …