ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਪਿ੍ਰੰਸੀਪਲ ਅਤੇ ਫੈਕਲਟੀ ਮੈਂਬਰਾਂ ਨੇ ਪਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਸਾਰੇ ਸਲਾਹਕਾਰਾਂ ਦੀ ਯੋਗ ਅਗਵਾਈ ਹੇਠ ਨੈਸ਼ਨਲ ਆਲ ਰਾਊਂਡਰ ਚੈਂਪੀਅਨਸ਼ਿਪ ਤੋਂ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ ਹਨ।
ਸ਼੍ਰੀਮਤੀ ਅਨੀਤਾ ਮਹਿਰਾ ਪਿ੍ਰੰਸੀਪਲ, ਡਾ. ਰੇਸ਼ਮ ਸ਼ਰਮਾ ਏ.ਟੀ.ਐਲ ਇੰਚਾਰਜ਼, ਕੁਮਾਰੀ ਅਨੁਰਾਧਾ ਗਰੋਵਰ ਸੁਪਰਵਾਈਜ਼ਰ ਕੈਂਟ ਬ੍ਰਾਂਚ), ਸ੍ਰੀਮਤੀ ਅਲਕਾ ਬਹਿਲ ਤੇ ਸ੍ਰੀਮਤੀ ਪੂਨਮ ਸੰਧੂ ਅਧਿਆਪਕਾ ਨੇ ਏ.ਆਈ.ਐਮ ਨੀਤੀ ਆਯੋਗ ਦੁਆਰਾ ਰਣਨੀਤਕ ਮਾਰਗਦਰਸ਼ਨ ਦੇ ਅਧੀਨ ਰਾਸ਼ਟਰੀ ਸੰਗਠਨ ਤੋਂ ਯਾਦਗਾਰੀ ਚਿੰਨ੍ਹ ਪ੍ਰਾਪਤ ਕੀਤੇ।ਇਹ ਪ੍ਰਸੰਸਾਯੋਗ ਹੈ ਕਿ ਉਹ 6 ਤੋਂ 11 ਸਾਲ ਦੇ ਕੋਮਲ ਉਮਰ ਦੇ ਵਰਗ ਦੇ ਕਈ ਵਿਦਿਆਰਥੀਆਂ ਨੂੰ ਵਿਗਿਆਨਕ ਗਤੀਵਿਧੀਆਂ/ਭਾਸ਼ਾਈ ਵਿਕਾਸ ਅਤੇ ਹਮਦਰਦੀ ਨਿਰਮਾਣ ਕਾਰਜ ਜਿਵੇਂ ਮੁਫਤ ਆਨਲਾਈਨ ਸੈਸ਼ਨ ਵਿੱਚ ਭਾਗ ਲੈਣ ਅਤੇ ਡੇਢ ਸਾਲ ਦੀ ਮਿਆਦ ਵਿੱਚ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਵਿੱਚ ਕਾਬਲ ਸੀ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ, ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਇਸ ਪ੍ਰਾਪਤੀ ਦੇ ਲਈ ਸਕੂਲ ਦੇ ਪਿ੍ਰੰਸੀਪਲ ਅਤੇ ਫੈਕਲਟੀ ਵਿਭਾਗ ਦੇ ਮੈਂਬਰਾਂ ਨੂੰ ਵਧਾਈ ਦਿੱਤੀ।
ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਕਿਹਾ ਕਿ ਇਹ ਸਨਮਾਨ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …