ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਕੌਂਸਲ ਵਲੋਂ ਸੰਤ ਤੇਜਾ ਸਿੰਘ ਯਾਦਗਾਰੀ ਹਾਲ ਮਸਤੂਆਣਾ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰਿੰਸੀਪਲ ਡਾ. ਗੁਰਵੀਰ ਸਿੰਘ ਸੋਹੀ ਵਲੋਂ ਰਚਿਤ ਪੁਸਤਕ ਸਿੱਧਾ ਪੁਰਖਾਂ ਦੀਆਂ ਵਡਿਆਈਆਂ ਨੂੰ ਰਲੀਜ਼ ਕਰਦਿਆਂ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਨਵੀਂ ਪੀੜੀ ਨੂੰ ਸਾਡੇ ਵਿਰਸੇ ਤੇ ਅਧਿਆਤਮਕ ਕਦਰਾਂ ਕੀਮਤਾਂ ਨਾਲ ਜੋੜਦੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਕਿਹਾ ਕਿ ਸੰਤ ਅਤਰ ਸਿੰਘ ਜੀ ਦੀ ਇਸ ਕਰਮ ਭੂਮੀ ‘ਤੇ ਸੰਤ ਦੀਵਾਨ ਸਿੰਘ ਜੀ ਦੀ ਕੀਤੀ ਸੇਵਾ ਅਤੇ ਭਗਤੀ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਤੇ ਸਿਧਾਂਤਾਂ ਨੂੰ ੳਜ਼ਾਗਰ ਕਰਦੀ ਹੈ।ਵਿਸ਼ਵ ਸਿੱਖ ਕੋਸ਼ ਦੇ ਮੁੱਖੀ ਡਾ. ਪਰਮਵੀਰ ਸਿੰਘ ਨੇ ਵੀ ਅਜ਼ੋਕੇ ਸਮੇਂ ਵਿੱਚ ਲੀਹੋਂ ਲੱਥੀ ਸੱਭਿਆਚਾਰਕ ਗਤੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਸ਼੍ਰੋਮਣੀ ਕਮੇਟੀ ਵਲੋਂ ਇਸ ਪੁਸਤਕ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਇਹ ਲੜ਼ੀ ਜਾਰੀ ਰੱਖਣ ਦੀ ਪ੍ਰੇਰਨਾ ਕੀਤੀ।ਡਾ. ਚਰਨਜੀਤ ਸਿੰਘ ਉਡਾਰੀ ਨੇ ਵੀ ਪੁਸਤਕ ਦੇ ਹਵਾਲਿਆਂ ਨਾਲ ਸੰਤ ਦੀਵਾਨ ਸਿੰਘ ਜੀ ਦੇ ਜੀਵਨ ਅਤੇ ਸੰਦੇਸ਼ ਤੇ ਰੋਸ਼ਨੀ ਪਾਈ।ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਸਿੰਘ ਮਾਨ, ਉਘੇ ਸਾਹਿਤਕਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ, ਕੌਂਸਲ ਦੇ ਸਕੱਤਰ ਇੰਜੀਨੀਅਰ ਜਸਵੰਤ ਸਿੰਘ ਖਹਿਰਾ ਨੇ ਵੀ ਡਾ. ਗੁਰਵੀਰ ਸਿੰਘ ਨੂੰ ਇਸ ਰਚਨਾ ਲਈ ਵਧਾਈ ਦਿੱਤੀ ਅਤੇ ਇਹੋ ਜਿਹੇ ਸੰਤਾਂ ਦੇ ਜੀਵਨ ਸਬੰਧੀ ਪੁਸਤਕਾਂ ਲਿਖਣ ਲਈ ਪ੍ਰੇਰਿਆ।ਉਹਨਾਂ ਕੌਂਸਲ ਵਲੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ ਗਿਆ।ਇਸ ਤੋਂ ਪਹਿਲਾਂ ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਡਾ. ਕੈਪਟਨ ਭੁਪਿੰਦਰ ਸਿੰਘ ਪੂਨੀਆ ਵਲੋਂ ‘ਜੀ ਆਇਆਂ’ ਕਹਿਣ ਉਪਰੰਤ ਸੰਤ ਅਤਰ ਸਿੰਘ ਜੀ ਦੇ ਅਨਿਨ ਸੇਵਕ ਬਾਬਾ ਦੀਵਾਨ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਡਾ. ਗੀਤਾ ਠਾਕੁਰ, ਡਾ. ਸੁਖਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਰਾਜਵਿੰਦਰ ਸਿੰਘ ਕੌਲੀ, ਡਾ. ਮੈਡਮ ਅਮਨਦੀਪ ਕੌਰ, ਡਾ. ਜਗਦੀਪ ਕੌਰ, ਮੈਡਮ ਗਗਨਦੀਪ ਕੌਰ ਹੋਰਾਂ ਵਲੋਂ ਆਈਆਂ ਸਖਸ਼ੀਅਤਾਂ ਨੂੰ ਗੁਲਦਸਤੇ ਭੇਟ ਕੀਤੇ।
ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵਿੱਦਅਕ ਸੰਸਥਾਵਾਂ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ), ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਭਾਈ (ਫਿਰੋਜ਼ਪੁਰ), ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਸੰਗਰੂਰ, ਗੁਰਮਤਿ ਕਾਲਜ ਪਟਿਆਲਾ, ਸੰਤ ਅਤਰ ਸਿੰਘ ਪੌਲੀਟੈਕਨਿਕ ਕਾਲਜ ਬਡਬਰ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਸਮੂਹ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਤੋਂ ਇਲਾਵਾ ਸੰਤ ਅਤਰ ਸਿੰਘ ਕੀਰਤਨ ਸਭਾ ਦੇ ਆਗੂ ਪ੍ਰਿਤਪਾਲ ਸਿੰਘ, ਟਰੇਡਰ ਬੋਰਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਟੀਟੂ, ਆਪ ਆਗੂ ਜਸਬੀਰ ਸਿੰਘ ਜੱਸੀ ਸੇਖੋਂ, ਗੁਰਜੰਟ ਸਿੰਘ ਦੱਗਾਂ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਜਥੇਦਾਰ ਕੇਵਲ ਸਿੰਘ ਜਲਾਨ, ਡਾ. ਹਰਬੰਸ ਕੌਰ, ਡਾ. ਜਸਬੀਰ ਕੌਰ, ਡਾ. ਕਮਲਜੀਤ ਸਿੰਘ, ਅਮਰਜੀਤ ਸਿੰਘ ਪਾਹਵਾ ਪਟਿਆਲਾ ਸਮੇਤ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਕੁਰਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਨਰਵਿੰਦਰ ਕੌਸ਼ਲ, ਬਲਵੀਰ ਸਿੰਘ ਸੋਹੀ ਗੀਗਾ ਮਾਜ਼ਰਾ, ਬਾਬਾ ਜਗਜੀਤ ਸਿੰਘ ਢਡੋਗਲ, ਭੁਪਿੰਦਰ ਸਿੰਘ ਧੁਰੀ, ਬਾਬਾ ਭਰਪੂਰ ਸਿੰਘ ਚੰਗਾਲ, ਸਰਪੰਚ ਸੁਰਿੰਦਰ ਸਿੰਘ ਹੋਰਾਂ, ਸਤਨਾਮ ਸਿੰਘ ਦਮਦਮੀ ਮਸਤੂਆਣਾ ਵਲੋਂ ਡਾ. ਸੋਹੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਪਿੰਡ ਢਡੋਗਲ, ਅਮਰਗੜ੍ਹ, ਗੀਗਾ ਮਾਜਰਾ, ਦੌਲਤਪੁਰਾ, ਝੂੰਦਾਂ, ਭੱਟੀਆਂ, ਗਲਵੱਟੀ, ਫੱਗਣ ਮਾਜ਼ਰਾ, ਜਾਤੀ ਮਾਜ਼ਰਾ, ਭੋਜੋਵਾਲੀ, ਭਿੰਡਰਾਂ, ਖੇੜ਼ੀ, ਬਡਰੁੱਖਾਂ, ਬਹਾਦਰਪੁਰ, ਦੁੱਗਾਂ, ਚੰਗਾਲ, ਅਫਸਰ ਕਲੋਨੀ ਸੰਗਰੂਰ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਤ ਦੀਵਾਨ ਸਿੰਘ ਦੇ ਸ਼ਰਧਾਲੂ ਸੰਗਤਾਂ ਦੇ ਰੂਪ ਵਿੱਚ ਵੱਖ ਵੱਖ ਪਿੰਡਾਂ ਦੀਆਂ ਮੋਹਤਬਰ ਸ਼ਖਸੀਅਤਾਂ ਵਲੋਂ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ ਗਈ।ਭੁਪਿੰਦਰ ਸਿੰਘ ਗਰੇਵਾਲ ਵਲੋਂ ਕੀਤੇ ਸਟੇਜ਼ ਸੰਚਾਲਨ ਉਪਰੰਤ ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕਾਂ ਵਲੋਂ ਡਾ. ਗੁਰਵੀਰ ਸਿੰਘ ਅਤੇ ਆਈਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਕੌਂਸਲ ਸਕੱਤਰ ਖਹਿਰਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …