ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮੁੱਚੇ ਗੁਰੂ ਪੰਥ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼ਤਾਬਦੀ ਦੇ ਰੂਪ ਵਿੱਚ ਮਨਾਉਣ ਲਈ ਕੀਤੇ ਗਏ ਸ਼ਲਾਗਾਯੋਗ ਫੈਸਲੇ ਅਨੁਸਾਰ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਕਮੇਟੀ ਸਮੇਤ ਸਿੰਘ ਸਭਾਵਾਂ ਜਥੇਬੰਦੀਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਸਿੰਘਾਂ ਦੀ ਅਗਵਾਈ ਹੇਠ ਸਿੱਖ ਸਦਭਾਵਨਾ ਦਲ ਵੱਲੋ ਦੂਸਰਾ ਵਿਸ਼ਾਲ ਨਗਰ ਕੀਰਤਨ 20 ਨਵੰਬਰ ਵੀਰਵਾਰ ਨੂੰ ਸਵੇਰੇ 6 ਵਜੇ ਜਨਮ ਅਸਥਾਨ ਬਾਬਾ ਦੀਪ ਸਿੰਘ ਦੀ ਦੇ ਨਗਰ ਪਹੁੰਵਿੰਡ ਤੋ ਸ਼ੁਰੂ ਹੋਵੇਗਾ ਜੋ ਭਿੱਖੀਵਿੰਡ, ਝਬਾਲ, ਬੀੜ ਬਾਬਾ ਬੁੱਢਾ ਸਾਹਿਬ, ਛੇਹਰਟਾ ਸਾਹਿਬ, ਖਾਸਾ, ਅਟਾਰੀ, ਚੋਗਾਵਾਂ, ਫਤਹਿਗੜ੍ਹ ਚੂੜ੍ਹੀਆ, ਕੰਧ ਸਾਹਿਬ ਬਟਾਲਾ, ਹੁੰਦਾ ਹੋਇਆ ਰਾਤ ਦਾ ਪੜਾਉ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾ ਵਿਖੇ ਕਰੇਗਾ। ਅਗਲੇ ਦਿਨ 21 ਨਵੰਬਰ ਨੂੰ ਸਵੇਰੇ ਸ਼ੁੱਕਰਵਾਰ ਨੂੰ 6 ਵਜੇ ਗੁਰਦਾਸਪੁਰ ਤੋ ਆਰੰਭ ਹੋ ਕੇ ਮੁਕੇਰੀਆ, ਹੁਸ਼ਿਆਰਪੁਰ, ਊਨਾ, ਨੰਗਲ, ਹੁੰਦਾ ਹੋਇਆ ਸ਼ਾਮ ਨੂੰ ਅਨੰਦਪੁਰ ਸਾਹਿਬ ਵਿੱਖੇ ਪੁੱਜੇਗਾ। ਸੰਪੂਰਨਤਾ ਦੀ ਅਰਦਾਸ ਤੋ ਬਾਅਦ ਸਾਰੀ ਸੰਗਤ ਵਾਪਸੀ ਕਰੇਗੀ। ਸਮੂਹ ਸੰਗਤਾਂ ਨੂੰ ਆਪਣੇ ਆਪਣੇ ਸਾਧਨਾ ਰਾਹੀ ਨਗਰ ਕੀਰਤਨ ਦਾ ਹਿਸਾ ਬਨਣ ਦੀ ਅਪੀਲ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ 2015 ਸਾਲ ਦੇ 19 ਜੂਨ ਤੱਕ ਹਰ ਸਿੱਖ ਮਾਈ ਭਾਈ ਅੰਮ੍ਰਿਤ ਛੱਕ ਕੇ ਸਿੰਘ ਸੱਜ ਅਨੰਦਪੁਰ ਸਾਹਿਬ ਦਾ ਵਾਸੀ ਬਣ ਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …