Saturday, December 28, 2024

ਬੀ.ਬੀ.ਕੇ ਡੀ.ਏ.ਵੀ ਵਿਖੇ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦੀ ਜਯੰਤੀ ਨੂੰ ਸਮਰਪਿਤ ਵੈਦਿਕ ਹਵਨ

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦੀ ਪਵਿੱਤਰ ਜਯੰਤੀ ਨੂੰ ਸਮਰਪਿਤ ਵੈਦਿਕ ਹਵਨ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।ਪਦਮਸ਼੍ਰੀ ਪ੍ਰੋ. (ਡਾ.) ਹਰਮਹਿੰਦਰ ਸਿੰਘ ਬੇਦ ਕੁਲਪਤੀ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੇ ਜਜ਼ਮਾਨ ਦੀ ਭੂਮਿਕਾ ਨਿਭਾਈ।ਸਥਾਨਕ ਪ੍ਰਬੰਧਕ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
                           ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾ ਮੁੱਖ ਜਜਮਾਨ ਪ੍ਰੋ. (ਡਾ.) ਹਰਮਹਿੰਦਰ ਸਿੰਘ ਬੇਦੀ, ਉਹਨਾਂ ਦੀ ਧਰਮ ਪਤਨੀ ਡਾ. ਗੁਰਨਾਮ ਕੌਰ ਬੇਦੀ, ਆਯੋਜਨ ਦੇ ਮੁੱਖ ਮਹਿਮਾਨ ਸੁਦਰਸ਼ਨ ਕਪੂਰ, ਆਰਿਆ ਸਮਾਜ ਤੋਂ ਰਾਕੇਸ਼ ਮਹਿਰਾ, ਇੰਦਰਪਾਲ ਆਰਿਆ ਅਤੇ ਉਹਨਾਂ ਦੀ ਧਰਮ ਪਤਨੀ, ਸੰਦੀਪ ਅਹੁਜਾ ਅਤੇ ਪ੍ਰਿੰ. ਬਲਵਿੰਦਰ ਸਿੰਘ (ਡੀ.ਏ.ਵੀ ਪਬਲਿਕ ਸਕੂਲ) ਨੂੰ ਵਾਤਾਵਰਣ ਦੇ ਰੱਖਿਅਕ ਨੰਨੇ੍ਹ ਪੌਦੇ ਦੇ ਕੇ ਸਨਮਾਨਿਤ ਕੀਤਾ।ਉਹਨਾਂ ਨੇ ਯੁੱਗ ਸ੍ਰਿਸ਼ਟਾ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਜਯੰਤੀ ਨੂੰ ਸਮਰਪਿਤ ਇਸ ਵੈਦਿਕ ਹਵਨ ਯੱਗ ਦੇ ਆਯੋਜਨ `ਤੇ ਪਰਮਪਿਤਾ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਡੀ.ਏ.ਵੀ ਨਾਮ ਦਾ ਅਰਥ ਦੱੱੱਸਦੇ ਹੋਏ ਕਿਹਾ ਕਿ ਇਸ ਨਾਮ ਤੋਂ ਹੀ ਸਾਡੀਆਂ ਸੰਸਥਾਵਾਂ ਦੇ ਸਿੱਖਿਆ ਪ੍ਰਦਾਨ ਕਰਨ ਦੀ ਪ੍ਰਕਿਰਿਆ ਦਾ ਗਿਆਨ ਹੁੱੰਦਾ ਹੈ ਉਹਨਾਂ ਦੱਸਿਆ ਕਿ `ਦਯਾਨੰਦ ਐਂਗਲੋਂ ਵੈਦਿਕ` `ਚ ਐਂਗਲੋਂ ਸ਼ਬਦ ਵਿਚਕਾਰ ਆਉਂਦਾ ਹੈ ਅਰਥਾਤ ਸਾਡੀ ਸਿੱਖਿਆ ਪ੍ਰਣਾਲੀ ਆਧੁਨਿਕ ਸਿੱਖਿਆ ਦੇ ਨਾਲ ਨਾਲ ਵੈਦਿਕ ਮੁੱਲਾਂ `ਤੇ ਆਧਾਰਿਤ ਸਿੱਖਿਆ ਹੈ।ਉਹਨਾਂ ਨੇ ਕਿਹਾ ਕਿ ਸਵਾਮੀ ਦਯਾਨੰਦ ਇਸ ਸੰਸਾਰ ਵਿਚ ਉਸ ਸਮੇਂ ਆਏ ਜਦੋਂ ਹਰ ਪਾਸੇ ਅਗਿਆਨਤਾ ਦਾ ਹਨੇਰਾ ਸੀ, ਸਮਾਜ ਵਿਚ ਅੰਧ-ਵਿਸ਼ਵਾਸ਼ ਸੀ।ਉਹਨਾਂ ਨੇ ਇਹਨਾਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਸਮਾਪਤ ਕੀਤਾ ਅਤੇ ਲੋਕਾਂ ਨੂੰ ਵੇਦਾਂ ਵੱਲ ਮੁੜਣ ਨੂੰ ਪ੍ਰੇਰਿਤ ਕੀਤਾ।ਆਪਣੇ ਭਾਸ਼ਣ `ਚ ਉਹਨਾਂ ਨੇ ਕਿਹਾ ਕਿ ਸਵਾਮੀ ਜੀ ਨੇ ਹੀ ਨਾਰੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਿਸ ਦੇ ਨਤੀਜੇ ਵਜੋਂ ਅੱਜ ਡੀ.ਏ.ਵੀ ਮਹਿਲਾ ਮਹਾਵਿਦਿਆਲਾ ਸਮਾਜ ਵਿਚ ਆਪਣਾ ਯੋਗਦਾਨ ਦੇ ਰਹੇ ਹਨ।ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਡੀ.ਏ.ਵੀ ਲਾਹੋਰ ਦੇ ਪਹਿਲੇ ਪ੍ਰਿੰਸੀਪਲ ਮਹਾਤਮਾ ਹੰਸਰਾਜ ਜੀ ਨੇ ਜੀਵਨ ਭਰ ਮੁੱਲਵਾਨ ਸੇਵਾਵਾਂ ਦਿੱਤੀਆਂ ਅਤੇ ਇਸੇ ਲਈ ਆਰਿਆ ਸਮਾਜ ਨੂੰ ਡੀ.ਏ.ਵੀ ਦੀ ਮਾਂ ਕਿਹਾ ਜਾਂਦਾ ਹੈ।ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਨਵੀ ਦਿੱਲੀ ਦੇ ਪ੍ਰਧਾਨ ਪਦਮਸ਼੍ਰੀ ਪੂਨਮ ਸੂਰੀ ਅਤੇ ਉਹਨਾਂ ਦੀ ਧਰਮ ਪਤਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਰਿਆ ਸਮਾਜ ਦਾ ਜੋ ਵੀ ਗਿਆਨ ਪ੍ਰਾਪਤ ਕੀਤਾ ਹੈ ਉਹ ਉਹਨਾਂ ਦੇ ਰਾਹੀਂ ਹੀ ਕੀਤਾ ਹੈ।ਉਹਨਾਂ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਗੂਗਲ ਦੇ ਮਾਧਿਅਮ ਰਾਹੀ ਉਹਨਾਂ ਦੇ ਸੰਭਾਸ਼ਣ ਜ਼ਰੂਰ ਸੁਣਨ ਅਤੇ ਆਪਣੇ ਜੀਵਨ ਵਿਚ ਗ੍ਰਹਿਣ ਕਰਨ।
              ਆਰਿਆ ਸਮਾਜ ਤੋਂ ਇੰਦਰਪਾਲ ਆਰਿਆ ਨੇ ਆਪਣੇ ਵਿਆਖਿਆਨ `ਚ ਕਿਹਾ ਕਿ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਜਯੰਤੀ ਕੇਵਲ ਸਾਡੇ ਰਾਜ, ਰਾਸ਼ਟਰ ਵਿਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿਚ ਮਨਾਈ ਜਾਂਦੀ ਹੈ। ਸਵਾਮੀ ਜੀ ਨੇ ਪੂਰੇ ਵਿਸ਼ਵ ਨੂੰ ਇਕ ਸੂਤਰ ਵਿਚ ਪਰੋਇਆ ਹੈ।
                          ਮੁੱਖ ਜਜਮਾਨ ਪਦਮਸ਼੍ਰੀ ਪ੍ਰੋ. (ਡਾ.) ਹਰਮਹਿੰਦਰ ਸਿੰਘ ਬੇਦੀ ਨੇ ਆਪਣੇ ਵਿਆਖਿਆਨ ਵਿੱਚ ਕਿਹਾ ਕਿ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜੀ ਨੇ ਸਵਾਮੀ ਦਯਾਨੰਦ ਜੀ ਦੀ ਗਿਣਤੀ ਭਾਰਤੀ ਸੰਸਕ੍ਰਿਤੀ ਦੇ ਮਹਾਨ ਦਾਰਸ਼ਨਿਕਾਂ ਵਿਚ ਕੀਤੀ ਹੈ। ਉਹਨਾਂ ਕਿਹਾ ਕਿ ਦਯਾਨੰਦ ਜੀ ਇਕ ਐਸੇ ਵਿਦਵਾਨ ਹੋਏ ਹਨ ਜਿੰਨ੍ਹਾਂ ਦੇ ਨਾਮ ਦੇ ਨਾਲ ਤਿੰਨ-ਤਿੰਨ ਵਿਸ਼ੇਸ਼ਣ-ਮਹਾਰਿਸ਼ੀ, ਸਵਾਮੀ ਅਤੇ ਸਰਸਵਤੀ ਜੁੜੇ ਹਨ।ਸੰਸਕ੍ਰਿਤ ਦੇ ਉੱਚ ਵਿਦਵਾਨ ਹੋਣ `ਤੇ ਵੀ ਸਵਾਮੀ ਜੀ ਨੇ `ਸਤਿਆਰਥ ਪ੍ਰਕਾਸ਼` ਨੂੰ ਹਿੰਦੀ ਭਾਸ਼ਾ ਵਿਚ ਲਿਖਿਆ।ਉਹਨਾਂ ਨੇ ਕਿਹਾ ਕਿ ਗਿਆਨ ਦੀ ਗੰਗਾਂ ਦੇ ਸਰੋਤ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦਾ ਨਾਮ ਸਾਰਿਆਂ ਤੋਂ ਉਪਰ ਹੈ।
`ਵੇਦ ਪ੍ਰਚਾਰ ਸਪਤਾਹ` `ਚ ਆਨਲਾਈਨ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਮਾਣ-ਪੱਤਰ ਵੰਡੇ ਗਏ ਅਤੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਸੱਤ ਦਿਨਾ ਕੈਂਪ ਦੀ ਸਫਲਤਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ।
               ਅੰਤ `ਚ ਸੁਦਰਸ਼ਨ ਕਪੂਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਸ਼ੈਲੀ ਜੱਗੀ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।ਸੰਗੀਤ ਵਿਭਾਗ ਤੋਂ ਵਿਜੈ ਮਹਿਕ ਨੇ ਮਨਮੋਹਕ ਭਜਨ ਪੇਸ਼ ਕੀਤਾ। ਅੰਤ `ਚ ਪ੍ਰਸ਼ਾਦ ਵਿਤਰਣ ਦੇ ਨਾਲ ਪ੍ਰੋਗਰਾਮ ਸੰਪਨ ਹੋਇਆ।

Check Also

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ

ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …