Thursday, July 3, 2025
Breaking News

ਤਨਖਾਹ ਨਾ ਮਿਲਣ ‘ਤੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਹੜਤਾਲ

ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਨਗਰ ਕੌਂਸਲ ਲੌਂਗੋਵਾਲ ਦੀ ਸਫ਼ਾਈ ਸੇਵਕ ਯੂਨੀਅਨ ਨੇ ਪਿਛਲੇ 2 ਮਹੀਨਿਆ ਤੋਂ ਤਨਖਾਹ ਨਾ ਮਿਲਣ ਕਾਰਨ ਕੌਂਸਲ ਦੇ ਮੇਨ ਗੇਟ ਅੱਗੇ ਹੜਤਾਲ ਸ਼ੁਰੂ ਕਰ ਦਿੱਤੀ ਹੈ।ਸਫ਼ਾਈ ਸੇਵਕ ਯੂਨੀਅਨ ਪ੍ਰਧਾਨ ਬੀਬੀ ਜਸਮੇਲ ਕੌਰ ਨੇ ਦੱਸਿਆ ਹੈ ਕਿ ਤਨਖਾਹਾਂ ਨਾ ਮਿਲਣ ਕਾਰਨ ਉਨਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਚੁੱਕੇ ਹਨ ਅਤੇ ਉਹ ਬਹੁਤ ਪ੍ਰੇਸ਼ਾਨ ਹਨ।ਇਸ ਲਈ ਉਨਾਂ ਦੀ ਬਣਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ।ਉਨਾਂ ਕਿਹਾ ਕਿ ਸਫ਼ਾਈ ਸੇਵਕਾਂ ਦਾ ਬਣਦਾ ਬਕਾਇਆ ਵੀ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਉਨਾਂ ਨੂੰ ਰੈਗੂਲਰ ਕਰੇ।ਉਨ੍ਹਾਂ ਕਿਹਾ ਕਿ ਜੋ ਕੱਚੇ ਸਫ਼ਾਈ ਸੇਵਕ ਨਗਰ ਕੌਂਸਲ ਲੌਂਗੋਵਾਲ ਵਿਖੇ ਅਉਟਸੋਰਸਿੰਗ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਦਾ ਕਾਫੀ ਮਹੀਨਿਆਂ ਤੋਂ ਈ.ਪੀ.ਐਫ ਜਮ੍ਹਾ ਨਹੀਂ ਹੋ ਰਿਹਾ, ਉਹ ਵੀ ਜਲਦੀ ਜਮ੍ਹਾ ਕਰਵਾਇਆ ਜਾਵੇ।
                       ਇਸ ਮੌਕੇ ਅਮਰੀਕ ਸਿੰਘ, ਹਰਪਾਲ ਕੌਰ, ਲੱਛਾ ਸਿੰਘ, ਮਨਜੀਤ ਸਿੰਘ, ਮੂਰਤੀ, ਰਾਕੇਸ਼ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …