ਗੁਰਪ੍ਰੀਤ ਕੌਰ ਕੰਪਿਉਟਰ ਅਧਿਆਪਕਾ ਨੇ ਤਿਆਰ ਕਰਵਾਇਆ ਸੀ ਗਿੱਧਾ
ਸਰਕਾਰੀ ਸਕੂਲਾਂ ਵਿਚੋ ਚਾਹਲ ਕਲਾਂ ਹਾਈ ਸਕੂਲ ਮੋਹਰੀ
ਬਟਾਲਾ, 26 ਨਵੰਬਰ (ਨਰਿੰਦਰ ਬਰਨਾਲ) : ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਲ ਅਮਰਦੀਪ ਸਿਘ ਸੈਣੀ ਤੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਂਰਤ ਭੂਸਨ ਦੇ ਦਿਸਾ ਨਿਰਦੇਸਾਂ ਤਹਿਤ ਜਿਲੇ ਭਰ ਵਿਚ ਸੱਭਿਆਚਾਰਕ ਮੁਕਾਬਲੇ ਕਰਵਾਏ ਜਿੰਨਾ ਵਿਚ ਭੰਗੜਾ , ਲੱਡੀ, ਸੱਮੀ ਤੇ ਗਿੱਧੈ ਦੇ ਮੁਕਾਬਲੇ ਪ੍ਰਮੁੱਖ ਹਨ। ਜਿਲਾ ਟੂਰਨਮੈਟ ਕਮੇਟੀ ਗੁਰਦਾਸਪੁਰ ਵੱਲੋ ਗੀਤਾ ਭਵਨ ਸਕੂਲ ਗੁਰਦਾਸ ਪੁਰ ਵਿਖੇ ਸੱੱਭਿਆਚਾਰਕ ਮੁਕਾਬਲੇ ਕਰਵਾਏ ਦੋ ਦਿਨਾ ਚੱਲੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਮੋਹਰੀ ਰਿਹਾ। ਜਿਕਰ ਯੋਗ ਹੈ ਕਿ ਅੰਡਰ 14 ਵਰਗ ਵਿਚ ਗਿੱਧੇ ਵਿਚੋ ਪਹਿਲਾ ਸਥਾਂਨ ਪ੍ਰਾਪਤ ਕੀਤਾ, ਜਦਕਿ ਅੰਡਰ 17 ਵਰਗ ਵਿਚ ਗੁਰਦਾਸਪੁਰ ਵਿਚੋ ਦੂਸਰਾ ਸਥਾਂਨ ਪ੍ਰਾਪਤ ਕੀਤਾ ਹੇ, ਗਿੱਧੇ ਵਿਚ ਪਿਛਲੇ ਸਾਲਾ ਵਾਗ ਹੀ ਪੁਜੀਸਨਾ ਪ੍ਰਾਪਤ ਕੀਤੀਆਂ ਹਨ, ਤੇ ਗਿੱਧੇ ਵਿਚ ਮਾਨ ਸਨਮਾਨ ਗੁਰਪ੍ਰੀਤ ਕੌਰ ਕੰਪਿਊਟਰ ਅਧਿਆਪਕਾਂ ਦੀਆਂ ਕੋਸਿਸਾ ਦੇ ਲਗਨ ਨਾਲ ਹੀ ਸੰਭਵ ਹੋ ਪਾਇਆ ਹੈ। ਪਿਛਲੇ ਸਾਲਾਂ ਤੇ ਇਸ ਵਾਰ ਗਿੱਧੇ ਮੁਕਾਬਲਿਆਂ ਵਿਚ ਸਨਮਾਨ ਦੀ ਪ੍ਰਾਪਤੀ ਗੁਰਪ੍ਰੀਤ ਕੌਰ ਸਦਕਾ ਹੀ ਸੰਭਵ ਹੋ ਪਾਈ ਹੈ, ਜੈਤੂ ਬੱਚਿਆਂ ਦਾ ਸਨਮਾਨ ਮੈਡਮ ਰਾਜਵਿੰਦਰ ਕੌਰ ਮੁਖਅਧਿਆਕਾ ਵੱਲੋ ਕੀਤਾ ਗਿਆ। ਇਸ ਮੌਕੇ ਸੁਮਨਬਾਲਾ। ਗੁਰਪ੍ਰੀਤ ਕੌਰ, ਅਨੂ, ਪ੍ਰਸੰਤਾ ਸਰਮਾ, ਕਿਰਨ ਬਾਲਾ ਮੈਥ ਮਿਸਟ੍ਰੈਸ, ਤੇਜਿੰਦਰ ਕੌਰ ਮੈਥ, ਅਨੂ ਬਾਲਾ, ਐਗਨਸ , ਤੇਜਿੰਦਰ ਕੌਰ ਆਰਟ ਐਡ ਕਰਾਫਟ, ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ, ਦਿਨੇਸ ਕੁਮਾਰ, ਡਾ ਸਤਿੰਦਰ ਕੌਰ ਆਦਿ ਹਾਜਰ ਸਨ।