ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਨ ਅਤੇ ਉਨਾਂ ਨੂੰ ਸਾਹਿਤ ਪ੍ਰਤੀ ਪ੍ਰੇਰਿਤ ਕਰਨ ਲਈ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਉਪਰਾਲੇ ਤਹਿਤ ਅੱਜ ਜਥੇਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਮੋਲ ਵਲੋਂ ਬਾਲ ਮੈਗਜ਼ੀਨ ‘ਕੱਚੀ ਕਲਮ ਉਚੀ ਸੋਚ’ ਦਾ ਦੂਜਾ ਅੰਕ ਰਲੀਜ਼ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਆ।ਵਿਦਿਆਰਥੀ ਲੇਖਕਾਂ ਵਲੋਂ ਮੈਗਜ਼ੀਨ ਵਿੱਚ ਗੀਤ, ਕਵਿਤਾਵਾਂ, ਲੇਖ ਅਤੇ ਕਹਾਣੀਆਂ ਆਦਿ ਵੱਖ-ਵੱਖ ਸਾਹਿਤਕ ਵਿਧਾਵਾਂ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ ਗਿਆ।
ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਵੀਰ ਕੌਰ ਵਲੋਂ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਦੇ ਨਾਲ-ਨਾਲ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਗੁਰਮੀਤ ਕੌਰ ਵਲੋਂ ਲੇਖਕ ਵਿਦਿਆਰਥੀਆਂ ਦੇ ਲੇਖਣੀ ਹੁਨਰ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਅਤੇ ਮੈਗਜ਼ੀਨ ਨੂੰ ਸੁਚੱਜੇ ਢੰਗ ਨਾਲ਼ ਵਿਉਂਤਣ ਅਤੇ ਛਪਵਾਉਣ ਵਿੱਚ ਮਦਦ ਕਰਨ ਲਈ ਬਲਬੀਰ ਚੰਦ, ਅੰਗਰੇਜ਼ੀ ਲੈਕਚਰਾਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।
ਇਸ ਮੌਕੇ ਲੈਕਚਰਾਰ ਮਨਜੀਤ ਸ਼ਰਮਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …