Wednesday, December 25, 2024

ਸੰਯੁਕਤ ਅਧਿਆਪਕ ਫਰੰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਸੰਯੁਕਤ ਅਧਿਆਪਕ ਫ਼ਰੰਟ ਸੰਗਰੂਰ ਨੇ ਅੱਜ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ।ਜਿਸ ਵਿੱਚ ਉਨਾਂ ਨੇ ਪੇਂਡੂ ਭੱਤਾ ਬਹਾਲ ਕਰਾਉਣਾ ਏ.ਸੀ.ਪੀ ਸਕੀਮ ਬਹਾਲ ਕਰਵਾਉਣ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਬਹਾਲ ਕਰਾਉਣ, 180 ਈ.ਟੀ.ਟੀ ਅਧਿਆਪਕਾਂ ਸਮੇਤ ਨਵੀਆਂ ਭਰਤੀਆਂ ‘ਤੇ ਲਾਗੂ ਸੈਂਟਰ ਪੇਅ ਸਕੇਲ ਰੱਦ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਕੰਪਿਊਟਰ ਅਧਿਆਪਕਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, ਪੂਰੀ ਤਨਖਾਹ ਸਮੇਤ, ਸਿੱਖਿਆ ਵਿਭਾਗ ਵਿੱਚ ਮਰਜ਼ ਕਰਾਉਣ, ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ 6635 ਪੋਸਟਾਂ ਦੀ ਭਰਤੀ ਤੁਰੰਤ ਪੂਰੀ ਕਰਨ, ਸਕੂਲ ਮੁੱਖੀ ਦੀ ਅਸਾਮੀ ਖਾਲੀ ਹੋਣ ਕਾਰਨ ਸੰਬੰਧਿਤ ਸਕੂਲਾਂ ਦੀਆਂ ਡੀ.ਡੀ ਪਾਵਰਾਂ ਆਦਿ ਮੰਗਾਂ ਤੁਰੰਤ ਮਨਜ਼ੂਰ ਕਰਨ ਲਈ ਕਿਹਾ।
                  ਇਸ ਸਮੇਂ ਸੰਯੁਕਤ ਅਧਿਆਪਕ ਫਰੰਟ ਸੰਗਰੂਰ ਦੇ ਆਗੂ ਬਲਵੀਰ ਲੌਂਗੋਵਾਲ, ਕਰਮਜੀਤ ਬਮਾਲ, ਸ਼ਾਮ ਕੁਮਾਰ ਪਾਤੜਾਂ, ਰਾਜਪਾਲ ਖਨੌਰੀ, ਜਗਦੀਸ਼ ਸ਼ਰਮਾ, ਕੁਲਦੀਪ ਸ਼ਰਮਾ, ਪ੍ਰੇਮ ਸਰੂਪ ਤੇ ਜਸਵਿੰਦਰ ਛਾਜਲੀ, ਜਸਵੀਰ ਤੇ ਦਾਤਾ ਨਮੋਲ, ਚੰਦਰ ਸ਼ੇਖਰ, ਗੁਰਪ੍ਰੀਤ ਬੱਬੀ, ਨਿਰਮਲ ਸਿੰਘ ਆਦਿ ਸਾਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …