Monday, July 14, 2025
Breaking News

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਲਗਾਇਆ ਮੁਫਤ ਮੈਡੀਕਲ ਕੈਂਪ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਆਮ ਆਦਮੀ ਪਾਰਟੀ ਵਾਰਡ ਨੰਬਰ 51 ਦੇ ਆਗੁ ਸਚਿਨ ਭਾਟੀਆ ਦੀ ਅਗਵਾਈ ‘ਚ ਮੰਦਿਰ ਕੇਦਾਰ ਨਾਥ ਨੇੜੇ ਰੇਲਵੇ ਫਾਟਕ ਵਿਖੇ ਮੁਫਤ ਦਿਮਾਗ ਅਤੇ ਰੀੜ੍ਹ ਦੀ ਹੱਡੀਆਂ ਦੀਆਂ ਬਿਮਾਰੀਆਂ ਸੰਬੰਧੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ 100 ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ।ਸ਼ੀਤਲ ਜੁਨੇਜਾ ਸੰਯੁਕਤ ਸਕੱਤਰ ਪੰਜਾਬ ਟਰੇਡ ਅਤੇ ਇੰਡਸਟਰੀ, ਆਪ ਵਾਇਸ ਪ੍ਰਧਾਨ ਅੰਮ੍ਰਿਤਸਰ ਰਾਜਾ ਇਕਬਾਲ ਸਿੰਘ, ਆਪ ਆਗੂ ਸੋਰਵ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਡਾ. ਵਾਧਵਾ ਨੇ ਕਿਹਾ ਕਿ ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ ਹੈ।ਮਾਹਿਰ ਡਾਕਟਰ ਦੀ ਸਲਾਹ ਅਤੇ ਅਪਣੇ ਦ੍ਰਿੜ ਇਰਾਦੇ ਨਾਲ ਇਸ ਦਾ ਇਲਾਜ਼ ਸੰਭਵ ਹੈ।
                   ਇਸ ਮੌਕੇ ਇਰਸ਼ਾਦ ਸ਼ਾਹ, ਗੋਰਵ ਸ਼ਰਮਾ, ਅੰਕੁਰ ਗੁਪਤਾ, ਰਾਹੁੁਲ ਪਥਰੀਆ, ਰੋਹਿਤ ਖੰਨਾ, ਅਜੇ ਯਾਦਵ, ਸਾਹਿਲ ਜੈਨ, ਸੋਰਵ ਘਈ, ਇਸਲਾਮ ਸ਼ਾਹ, ਰੋਬਿਨ ਯਾਦਵ, ਕਿਸ਼ੋਰ, ਤੇਜਸ ਭਾਟੀਆ, ਯਜਸ ਭਾਟੀਆ, ਰਾਘਵ, ਸਿਮਰ ਯਾਦਵ, ਰੋਹਨ ਯਾਦਵ ਮੈਡਮ ਪੂਜਾ ਲਖਨਪਾਲ, ਪਿਯੂਸ਼ ਮਹਾਜਨ, ਵਾਸੂ ਕਪੂਰ, ਸ਼ਿਵਮ ਦੇਵਗਨ, ਸੁਭਮ ਰੌਲੀ, ਮੋਹਿਤ ਸੋਨੀ, ਕੇ.ਜੇ ਸਿੰਘ ਵਾਲੀਆ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …