ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਲੰਡਨ ਜਾ ਕੇ ਜਲਿਆਂ ਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਵਾਲੇ ਸੁਨਾਮ ਵਿੱਚ ਜਨਮੇ ਭਾਰਤ ਮਾਂ ਦੇ ਸਪੂਤ ਸ਼ਹੀਦ ਉਧਮ ਸਿੰਘ ਦੇ ਨਾਲ ਸਬੰਧਿਤ ਸਮਾਨ ਵੱਖ-ਵੱਖ ਥਾਵਾਂ ‘ਤੇ ਪਿਆ ਹੈ।ਇਸ ਨੂੰ ਸੁਨਾਮ ਵਿਖੇ ਬਣਾਏ ਸ਼ਹੀਦ ਉਧਮ ਸਿੰਘ ਜੀ ਦੇ ਮੈਮੋਰੀਅਲ ਵਿੱਚ ਸੁਸ਼ੋਭਿਤ ਕਰਨ ਲਈ ਉਨਾਂ ਦੀ ਟੀਮ ਵੱਲੋਂ ਕੇਂਦਰੀ ਸਭਿਆਚਾਰ ਮੰਤਰੀ ਕ੍ਰਿਸ਼ਨਾ ਰੈਡੀ ਨੂੰ ਪੱਤਰ ਭੇਜਿਆ ਗਿਆ ਹੈ।ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਬਾਬਤ ਲਿਖਿਆ ਗਿਆ ਹੈ ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਸ਼ਹੀਦ ਉਧਮ ਸਿੰਘ ਜੀ ਬਾਰੇ ਪੂਰਨ ਤੌਰ ‘ਤੇ ਜਾਣਕਾਰੀ ਮਿਲੇ। ਉਨ੍ਹਾਂ ਕਿਹਾ ਕਿ ਮੈਮੋਰੀਅਲ ਦੇ ਰੱਖ ਰਖਾਅ ਨੂੰ ਸਭਿਆਚਾਰ ਨਾਲ ਸਬੰਧਤ ਮੰਤਰਾਲੇ/ਵਿਭਾਗ ਅਧੀਨ ਲਿਆਉਣ ਸਬੰਧੀ ਵੀ ਪੰਜਾਬ ਸਰਕਾਰ ਨੂੰ ਉਚੇਚੇ ਤੌਰ ‘ਤੇ ਬੇਨਤੀ ਕੀਤੀ ਗਈ ਹੈ।
ਇਸ ਮੌਕੇ ਹਰਦਿਆਲ ਸਿੰਘ, ਰਮਨਦੀਪ ਸਿੰਘ ਰਾਣਾ, ਸ਼ੁਭਮ ਬਾਗੜੀ, ਕਰਨ, ਹਰਵਿੰਦਰ ਸਿੰਘ, ਹਰਕੰਵਲ ਤੇ ਪਤਵੰਤੇ ਸੱਜਣ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …