Thursday, May 29, 2025
Breaking News

ਜਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਨੂੰ ਉਸ ਦੇ ਘਰ ਪਹੁੰਚ ਕੇ ਕੀਤਾ ਸਨਮਾਨਿਤ

ਵਧੀਕ ਡਿਪਟੀ ਕਮਿਸ਼ਨਰ ਨੇ ਸੌਂਪਿਆ ਯਾਦਗਾਰੀ ਚਿੰਨ੍ਹ

ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਅੱਜ 75ਵੇਂ ਆਜ਼ਾਦੀ ਦਿਹਾੜੇ ਦੇ ਅੰਮ੍ਰਿਤ ਮਹਾਉਤਸਵ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਏ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਥਾਨਕ ਗਾਂਧੀ ਗਰਾਉਂਡ ਵਿਖੇ ਉਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ।ਪ੍ਰੰਤੂ ਅੱਜ ਇੱਕ ਨਿਵੇਕਲੀ ਪਹਿਲ ਕਰਦਿਆਂ ਹੋਇਆਂ ਜਿਲ੍ਹਾ ਪ੍ਰਸ਼ਾਸਨ ਨੇ ਵਡੇਰੀ ਉਮਰ ਦੇ ਹੋ ਚੁੱਕੇ ਆਜ਼ਾਦੀ ਘੁਲਾਟੀਏ ਨੂੰ ਉਨਾਂ ਦੇ ਘਰ ਜਾ ਕੇ ਸਨਮਾਨਿਆ ।
               ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਅੱਜ 102 ਸਾਲਾਂ ਦੇ ਹੋ ਚੁੱਕੇ ਆਜ਼ਾਦੀ ਘੁਲਾਟੀਏ ਜੈਮਲ ਸਿੰਘ ਜੋ ਕਿ ਝਬਾਲ ਰੋਡ ਵਿੱਖੇ ਰਹਿੰਦੇ ਹਨ ਦੇ ਘਰ ਪੁੱਜੇ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸੁਰਿੰਦਰ ਸਿੰਘ ਨੇ ਦੱਸਿਆ ਕਿ ਜੈਮਲ ਸਿੰਘ ਵੱਡੇਰੀ ਉਮਰ ਦੇ ਹੋਣ ਕਰਕੇ ਸਮਾਗਮ ਵਾਲੀ ਥਾਂ ‘ਤੇ ਨਹੀਂ ਸਨ ਆ ਸਕਦੇ, ਇਸ ਲਈ ਉਹ ਜਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਉਨਾਂ ਦਾ ਸਨਮਾਨ ਕਰਨ ਲਈ ਇਥੇ ਪੁੱਜੇ ਹਨ।ਉਨਾਂ ਦੱਸਿਆ ਹੈ ਕਿ ਇਨਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਸਾਡਾ ਫਰਜ਼ ਬਣਦਾ ਹੈ ਕਿ ਆਜ਼ਾਦੀ ਦੀ ਲੜ੍ਹਾਈ ਦੇ ਵਿੱਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰੀਏ।
                ਇਸ ਮੌਕੇ ਉਨਾਂ ਦੇ ਨਾਲ ਜਿਲ੍ਹਾ ਭਲਾਈ ਅਫ਼ਸਰ ਸੰਜੀਵ ਮੰਨਣ ਅਤੇ ਸਰਬਜੀਤ ਸਿੰਘ ਲਾਟੀ ਵੀ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …