ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਵਿਖੇ ਕਲਰਕ ਬਲਵਿੰਦਰ ਕੁਮਾਰ ਦੀ ਸੇਵਾ ਮੁਕਤੀ ਤੇ ਸਕੂਲ ਵਿਚ ਇਕ ਵਿਦਾਇਗੀ ਸਮਾਰੋਹ ਆਯੌਜਿਤ ਕੀਤਾ ਗਿਆ। ਮੁਖ ਅਧਿਆਪਕਾ ਸ੍ਰੀ ਮਤੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਸਕੂਲ ਵਿਚ ਸੱਭਿਆਚਾਰਕ ਪ੍ਰੋਗਰਾਮ ਦੀ ਪੇਸਕਾਰੀ ਕੀਤੀ ਗਈ। ਇਸ ਵਿਦਿਆਰਥੀਆਂ ਵੱਲੋ ਗੀਤ, ਸਕਿੱਟਾਂ ਤੇ ਲੋਕ ਨਾਲ ਗਿੱਧਾ ਪੇਸ ਕੀਤਾ ਗਿਆ। ਵਧੀਆ ਪੇਸਕਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੇਵਾ ਮੁਕਤਾ ਕਲਰਕ ਸ੍ਰੀ ਬਲਵਿੰਦਰ ਕੁਮਾਰ ਨੂੰ ਫੁੱਲਾਂ ਦੇ ਗੁਲਦਸਤੇ ਤੇ ਸਨਮਾਨ ਚਿੰਨ ਦਿਤਾ ਗਿਆ। ਇਸ ਮੌਕੇ ਮੁਖਅਧਿਆਪਕ ਸ੍ਰੀ ਮਤੀ ਰਾਜਵਿੰਦਰ ਕੌਰ ਨੇ ਆਪਣੇ ਸੰਬੋਧਨ ਸਬਦਾ ਵਿਚ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਚ ਅਠਾਰਾਂਨੂੰ ਸਾਲ ਦੀ ਬੇਦਾਗ ਸੇਵਾ ਕੀਤੀ ਹੈ, ਅਜਿਹੇ ਕਰਮਚਾਰੀ ਵਿਭਾਗ ਵਾਸਤੇ ਚਾਨਣ ਮੁਨਾਰਾ ਹੁੰਦੇ ਹਨ। ਇਸ ਸਮਾਗਮ ਦੌਰਾਨ ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ, ਸ੍ਰੀ ਕੰਵਲ ਦਿਨੇਸ, ਸੁਮਨ ਬਾਲਾ, ਕਿਰਨ ਬਾਲਾ ਮੈਥਮਿਸਟ੍ਰੈਸ, ਅਨੂ, ਡਾ ਸਤਿੰਦਰ ਕੌਰ, ਪ੍ਰਸੰਤਾ ਸਰਮਾ, ਗੁਰਜਿੰਦਰ ਕੌਰ, ਐਗਨਸ, ਤੇਜਿੰਦਰ ਕੌਰ ਮੈਥ ਮਿਸਟ੍ਰੈਸ, ਅਨੂ ਬਾਲਾ, ਤੇਜਿੰਦਰ ਕੌਰ, ਨਰਿੰਦਰ ਕੌਰ, ਗੁਰਪ੍ਰੀਤ ਕੌਰ, ਆਦਿ ਹਾਜਰ ਸਨ, ਇਸ ਮੌਕੇ ਸਟੈਜ ਸਕੱਤਰ ਦੀ ਭੂਮਿਕਾ ਸ੍ਰੀ ਕੰਵਲ ਦਿਨੇਸ ਨੇ ਬਾਖੂਬੀ ਨਾਲ ਨਿਭਾਂਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …