ਅੰਮ੍ਰਿਤਸਰ, 12 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਨਵੀਆਂ ਆਈਆਂ ਵਿਦਿਆਰਥਣਾਂ ਦੇ ਹੁਨਰ ਨੂੰ ਪਰਖਣ ਲਈ ‘ਟੇਲੰਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ।
ਪ੍ਰੋਗਰਾਮ ਕੋ-ਆਰਡੀਨੇਟਰ ਪ੍ਰੋ. ਰਵਿਦੰਰ ਕੌਰ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੂੰ ਪੌਦਾ ਦੇ ਕੇ ਸਵਾਗਤ ਕੀਤਾ।ਡਾ. ਸੁਰਿੰਦਰ ਕੌਰ ਨੇ ਧੀਆਂ ਨੂੰ ਮਹੱਤਵ ਦਿੰਦੇ ਹੋਏ ਉਨ੍ਹਾਂ ਨੂੰ ਜ਼ਿੰਦਗੀ ਦੇ ਅਗਲੇਰੇ ਰਾਹਾਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਉਨ੍ਹਾਂ ਨੇ ਮੰਚ ਨੂੰ ਜ਼ਿੰਦਗੀ ’ਚ ਅਹਿਮੀਅਤ ਦਿੰਦੇ ਹੋਏ ਹਰ ਵਿਦਿਆਰਥਣ ਨੂੰ ਇਸ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਨੂੰ ਆਪਣੀ ਪ੍ਰਗਤੀ ਦੇ ਰਸਤੇ ’ਚ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਉਨ੍ਹਾਂ ਨੇ ਪ੍ਰੋਗਰਾਮ ਕੋ-ਆਰਡੀਨੇਟਰ ਤੇ ਟੀਚਰ ਇੰਚਾਰਜ਼ਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।
ਇਸ ਸਮੇਂ ਲਿਟਰੇਰੀ, ਫਾਈਨ ਆਰਟਸ, ਰੰਗੋਲੀ, ਸਭਿਆਚਾਰਕ ਪ੍ਰੋਗਰਾਮ ਲੋਕ ਗੀਤ, ਭੰਗੜਾ, ਗਿੱਧਾ, ਸੁੰਦਰ ਪਹਿਰਾਵਾ, ਥੀਏਟਰ ਆਦਿ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਡਾ. ਸੁਰਿੰਦਰ ਕੌਰ ਵਲੋਂ ਇਨਾਮ ਤਕਸੀਮ ਕੀਤੇ ਗਏ।ਸੁੰਦਰ ਪਹਿਰਾਵਾ ਮੁਕਾਬਲੇ ’ਚ ਵਿਦਿਆਰਥਣਾਂ ਨੂੰ ਮਿਸ ਪੰਜਾਬਣ, ਸੁਨੱਖੀ ਮੁਟਿਆਰ, ਮੋਰਨੀ ਚਾਲ, ਟੂਣੇਹਾਰੀ ਅੱਖ, ਗੁੱਤ ਨਾਗਨੀ, ਮਜਾਜ਼ਾਂ ਪੱਟੀ, ਸਰੂ ਜਿਹਾ ਕੱਦ ਆਦਿ ਖ਼ਿਤਾਬ ਦੇ ਕੇ ਨਿਵਾਜ਼ਿਆ ਗਿਆ।
ਪ੍ਰੋਗਰਾਮ ਮੌਕੇ ਜੱਜ ਦੀ ਭੂਮਿਕਾ ਪ੍ਰੋ. ਮਨਬੀਰ ਕੌਰ, ਡਾ. ਰੰਜਨਦੀਪ ਕੌਰ ਤੇ ਪ੍ਰੋ. ਕਮਲਪ੍ਰੀਤ ਕੌਰ ਨੇ ਨਿਭਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …