ਸੰਗਰੂਰ, 15 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ 14 ਅਤੇ 15 ਅਕਤੂਬਰ ਨੂੰ ਦੋ-ਰੋਜ਼ਾ ਸਾਲਾਨਾ ਰਾਸ਼ਟਰੀ ਸਮਾਗਮ ਮਧੂਰਮ 2022 ਦਾ ਆਯੋਜਨ ਕੀਤਾ ਗਿਆ।ਇਸ ਦੋ ਦਿਨਾਂ ਪ੍ਰੋਗਰਾਮ ਦੌਰਾਨ ਕੁੱਲ 62 ਈਵੈਂਟ ਆਯੋਜਿਤ ਕੀਤੇ ਗਏ।ਜਿਸ ਵਿੱਚ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਕਿ ਵੱਖ-ਵੱਖ ਰੂਪਾਂ ਦਾ ਡਾਂਸ, ਸੋਲੋ ਅਤੇ ਡਿਊਟ ਗਾਇਨ, ਐਕਟਿੰਗ, ਕਵਿਤਾ ਪਾਠ, ਯੋਗਿਕ ਐਕਰੋਬੈਟਿਕਸ ਆਦਿ ਸ਼ਾਮਲ ਸਨ।ਇਸ ਸਮੇਂ ਸਟਾਰ ਨਾਈਟ ਵੀ ਪੇਸ਼ ਕੀਤੀ ਗਈ ਤੇ ਫੈਸਟ ਦਾ ਉਦਘਾਟਨ 14 ਅਕਤੂਬਰ ਨੂੰ ਸਲਾਇਟ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਨੇ ਕੀਤਾ।ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਡਾ. ਮਨਪ੍ਰੀਤ ਸਿੰਘ ਮੰਨਾ ਨੇ ਕਿਹਾ, “ਦੋ ਸਾਲਾਂ ਬਾਅਦ ਮਧੂਰਮ ਦਾ ਆਯੋਜਨ ਕਰਨਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਜਿਸ ਵਿੱਚ ਦੇਸ਼ ਦੇ ਹਰ ਸੂਬੇ ਦੀ ਪ੍ਰਤਿਭਾ ਦਾ ਸੰਗਮ ਦੇਖਣ ਨੂੰ ਮਿਲਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …