ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਕਮਿਸ਼ਨਰੇਟ ਟਰੈਫਿਕ ਪੁਲੀਸ ਅਤੇ ਮਹਿਕਮਾ ਨਗਰ ਨਿਗਮ ਵਲੋਂ ਅੱਜ ਸਪੈਸ਼ਲ ਮੁਹਿੰਮ ਦੌਰਾਨ ਦੁਕਾਨਦਾਰਾਂ
ਅਤੇ ਰੇਹੜੀ ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ਉਪਰ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ।ਇਹ ਕਾਰਵਾਈ ਸੁਲਤਾਨਵਿੰਡ ਚੌਕ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ (ਬੁਲਾਰੀਆ ਪਾਰਕ ਚਾਟੀਵਿੰਡ ਚੌਕ) ਤੱਕ ਅਤੇ ਵਾਪਸ ਗੁਰਦੁਆਰਾ ਰਾਮਸਰ ਰਸਤੇ ਹੁੰਦੇ ਹੋਏ ਵਾਪਸ ਸੁਲਤਾਨਵਿੰਡ ਚੋਕ ਤੱਕ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਸੜਕਾਂ-ਫੁੱਟਪਾਥਾਂ ‘ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ।ਬਾਅਦ ਦੁਪਹਿਰ 2.00 ਤੋਂ ਸ਼ਾਮ 4.00 ਵਜੇ ਤੱਕ ਇੰਚਾਰਜ਼ ਟਰੈਫਿਕ ਜੋਨ-1 ਵਲੋਂ ਮਹਿਕਮਾ ਨਗਰ ਨਿਗਮ ਦੇ ਕਰਮਚਾਰੀਆਂ, ਮੁੱਖ ਅਫਸਰ ਥਾਣਾ ਬੀ-ਡਵੀਜਨ ਅੰਮ੍ਰਿਤਸਰ ਨਾਲ ਇਹ ਜੁਆਇੰਟ ਆਪਰੇਸ਼ਨ ਚਲਾਇਆ ਗਿਆ।ਇਸੇ ਦੌਰਾਨ ਅਪੀਲ ਕੀਤੀ ਗਈ ਕਿ ਦੁਕਾਨਦਾਰ ਅਗੇ ਤੋਂ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ ਫੁੱਟਪਾਥਾਂ ਉਪਰ ਨਾ ਰੱਖਣ ਅਤੇ ਟਰੈਫਿਕ ਆਵਾਜਾਈ ਸਹੀ ਢੰਗ ਨਾਲ ਚਲਾਉਣ ਵਿਚ ਪ੍ਰਸਾਸ਼ਨ ਦਾ ਸਹਿਯੋਗ ਕਰਨ, ਤਾਂ ਜੋ ਆਮ ਜਨਤਾ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media