ਪਾਰਟੀ ਇਤਿਹਾਸ ਦੁਰਾ ਜੇ ਅਤੇ ਬਣਾਏਗੀ ਹੈਟ੍ਰਿਕ – ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ, 17 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ 31 ਅਕਤੂਬਰ ਨੂੰ ਹੋਣ ਜਾ ਰਹੀਆਂ ਦੀਆਂ ਚੋਣਾਂ ਲਈ ਅੱਜ “ਡੈਮੋਕਰੇਟਿਕ ਇੰਪਲਾਈਜ਼ ਫਰੰਟ” ਦੀ ਟੀਮ ਨੇ ਰਿਟਰਨਿੰਗ ਅਫਸਰ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ।ਸੈਕੜਿਆਂ ਦੀ ਗਿਣਤੀ ਵਿੱਚ ਯੂਨੀਵਰਸਿਟੀ ਕਰਮਚਾਰੀਆਂ ਨੇ ਪ੍ਰਬੰਧਕੀ ਬਲਾਕ ਤੋਂ ਰੈਲੀ ਦੇ ਰੂਪ ਵਿਚ ਚੱਲ ਕੇ ਪਹਿਲਾਂ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਵਿਖੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆ ਚੜ੍ਹਦੀ ਕਲ੍ਹਾ ਦੀ ਅਰਦਾਸ ਕੀਤੀ। ਉਪਰੰਤ ‘ਡੈਮੋਕਰੇਟਿਕ ਇੰਪਲਾਈਜ਼ ਫਰੰਟ’ ਦੀ ਟੀਮ ਵਲੋਂ ਰਿਟਰਨਿੰਗ ਅਫਸਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਇਸ ਸਾਲ ਅਮਨ ਅਰੋੜਾ ਨੂੰ ਪ੍ਰਧਾਨ, ਕੁਲਜਿੰਦਰ ਸਿੰਘ ਬੱਲ ਨੂੰ ਸੀਨੀਅਰ ਮੀਤ ਪ੍ਰਧਾਨ, ਕਵਲਜੀਤ ਸਿੰਘ ਬਾਠ ਨੂੰ ਮੀਤ ਪ੍ਰਧਾਨ, ਕੰਵਲਜੀਤ ਕੁਮਾਰ ਨੂੰ ਸੰਯੁਕਤ ਸਕੱਤਰ, ਸੁਖਵਿੰਦਰ ਸਿੰਘ ਬਰਾੜ ਨੂੰ ਸਕੱਤਰ ਪਬਲਿਕ ਰਿਲੇਸ਼ਨ ਅਤੇ ਸਰਬਜੀਤ ਕੌਰ ਨੂੰ ਖਜ਼ਾਨਚੀ ਅਤੇ ਉਹ ਇਸ ਸਾਲ ਆਪ ਖੁੱਦ ਸਕੱੱਤਰ ਦੇ ਅਹੱਦੇ ‘ਤੇ ਚੋਣਾਂ ਲੜ ਰਹੇ ਹਨ।ਜਦੋਂ ਕਿ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਕਾਰਜਕਾਰਨੀ ਵਿਚ ਹਰਦੀਪ ਕੌਰ ਸਰਾਂ, ਰੁਪਿੰਦਰ ਕੌਰ, ਸਤਵੰਤ ਸਿੰਘ ਬਰਾੜ, ਸੁਖਵੰਤ ਸਿੰਘ, ਆਤਮਾ ਰਾਮ, ਹਰਚਰਨ ਸਿੰਘ ਸੰਧੂ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ ਅਤੇ ਹਰੀ ਕਿਸ਼ੋਰ ਮੰਡਲ ਦੇ ਨਾਮ ਸ਼ਾਮਲ ਹਨ।
ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਕਰਮਚਾਰੀ ੳੇਨ੍ਹਾਂ ਦੇ ਗਰੁੱਪ ਵਿਚ ਸ਼ਾਮਲ ਹੋਏ ਹਨ ਅਤੇ ਕੁੱਝ ਚੋਣ ਵੀ ਲੜ ਰਹੇ ਹਨ।ਉਨ੍ਹਾਂ ਦਾ ਵਤੀਰਾ ਹਮੇਸ਼ਾਂ ਹੀ ਸਮਾਜ ਭਲਾਈ ਦਾ ਰਿਹਾ ਹੈ ਅਤੇ ਕਿਸੇ ਕਿਸਮ ਦਾ ਵੈਰ ਵਿਰੋਧ ਉਨ੍ਹਾਂ ਦੀ ਪਾਰਟੀ ਕਿਸੇ ਕਰਮਚਾਰੀ ਪ੍ਰਤੀ ਨਹੀਂ ਰੱਖਦੀ ਹੈ ਅਤੇ ਅਗਾਮੀ ਭਵਿੱਖ ਵਿਚ ਵੀ ਉਹ ਸਮਾਜ ਕਲਿਆਣ ਦੇ ਕਾਰਜ਼ ਕਰਦੇ ਰਹਿਣਗੇ।ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਪ੍ਰਧਾਨ ਉਮੀਦਵਾਰ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਪੂਰਵਕ ਕੰਮ ਕਰਵਾਉਂਦੀ ਰਹੀ ਹੈ, ਜੋ ਚੋਣਾਂ ਵਾਲੇ ਦਿਨ ਤੱਕ ਹੁੰਦੇ ਰਹਿਣਗੇ।ਉਨ੍ਹਾਂ ਨੇ 31 ਅਕਤੂਬਰ ਨੂੰ ਹੋਣ ਵਾਲੀਆਂ ਨਾਨ-ਟੀਚਿੰਗ ਚੋਣਾਂ ਵਿਚ ਕਰਮਚਾਰੀਆਂ ਨੂੰ ਉਨ੍ਹਾਂ ਦੀ ਪਾਰਟੀ ਜਿਸ ਦਾ ਚੋਣ ਨਿਸ਼ਾਨ ਚੋਣ ਨਿਸ਼ਾਨ ‘ਗੁਲਾਬ ਦਾ ਫੁੱਲ’ ਹੈ ਦੇ ਹੱਕ ਵਿਚ ਭੁਗਤਣ ਦੀ ਬੇਨਤੀ ਵੀ ਕੀਤੀ।
ਇਸ ਮੌਕੇ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਕਨਵੀਨਰ ਹਰਵਿੰਦਰ ਕੌਰ, ਜੋਬਨਜੀਤ ਕੌਰ, ਜਗੀਰ ਸਿੰਘ ਸਮੇਤ ਅਜਮੇਰ ਸਿੰਘ, ਅਸ਼ਵਨੀ ਕੁਮਾਰ, ਮੁਖਤਾਰ ਸਿੰਘ, ਮੋਹਨਦੀਪ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਪੁਨਰ ਸਿੰਘ ਸਮੇਤ ਵੱਡੀ ਗਿਣਤੀ ‘ਚ ਮਹਿਲਾ ਅਤੇ ਪੁਰਸ਼ ਕਰਮਚਾਰੀ ਹਾਜ਼ਰ ਸਨ।