ਬਟਾਲਾ, 8 ਦਸੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਵਿਖੇ ਛੋਟੇਸਾਹਿਬਜਾਦਿਆਂ ਦਾ ਸਹੀਦੀ ਪੁਰਬ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਸਾਹਿਬਜਾਦਿਆਂ ਦੀ ਜੀਵਣੀ ਦੱਸਦੇ ਵਿਚਾਰ ਪੇਸ ਕੀਤੇ।ਵਿਸਾਲਜੀਤ ਤੇ ਸਾਥੀਆਂ ਵੱਲੋ ਸਬਦ ਪੇਸ ਕੀਤਾ ਗਿਆ।ਸੁਮਨਪ੍ਰੀਤ ਕੌਰ ਬਾਰਵੀ ਕਲਾਸ ਵੱਲੋ ਸਾਹਿਬਜਾਦਿਆਂ ਦੇ ਜੀਵਣ ਤੇ ਵਿਸਥਾਰ ਨਾਲ ਵਖਿਆਣ ਕੀਤਾ ਗਿਆ।ਮਨਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ ਵੱਲੋ ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਗੋਬਿੰਦ ਸਿਘ ਜੀ ਪਰਿਵਾਰ ਦੀਆਂ ਕੁਰਬਾਨੀਆਂ ਬਾਰੇ ਵਿਸਥਾਂਰ ਪੂਰਵਕ ਦੱਸਿਆ ਗਿਆ। ਲਖਵਿੰਦਰ ਸਿੰਘ ਢਿਲੋ ਨੇ ਦੱਸਿਆ ਕਿ ਗੁਰਬਾਣੀ ਦੀਆਂ ਸਿਖਿਆਵਾਂ ਤੇ ਚੱਲਕੇ ਹੀ ਜੀਵਨ ਸੁਖਮਈ ਗੁਜਾਰਿਆ ਜਾ ਸਕਦਾ ਹੈ।ਇਸ ਮੌਕੇ ਪਰਦੀਪ ਕੌਰ ,ਨੀਰੂਬਾਲਾ, ਸੁਖਦੇਵ ਸਿੰਘ, ਸੰਪੂਰਨ ਸਿਘ, ਅਜਮੇਰ ਸਿਘ, ਪ੍ਰੇਮਪਾਲ ਧਾਰੀਵਾਲ, ਗੁਰਭੇਜ ਸਿਘ, ਹਰਪ੍ਰੀਤ ਸਿੰਘ, ਰਜਿੰਦਰ ਕੌਰ, ਰਜਵੰਤ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਗੁਰਦੀਸ ਕੌਰ, ਸਰਬਜੀਤ ਕੌਰ, ਸਤਵਿੰਦਰ ਬਾਲਾ ਹਿੰਦੀ ਮਿਸਟ੍ਰੈਸ, ਵਨੀਤਾ ਠੁਕਰਾਲ, ਪਰਮਜੀਤ ਕੌਰ ਤੇ ਸਾਮ ਕੁਮਾਰ ਪਰਾਸਰ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …