ਬਠਿੰਡਾ, 10 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਮੁੱਖੀ ਵਜੋਂ ਪ੍ਰੋ. ਐਸ. ਸੀ. ਕਪੂਰ ਵੱਲੋਂ ਸਾਲ 2006 ਤੋਂ ਆਪਣੇ ਆਖ਼ਰੀ ਸਾਹਾਂ ਤੱਕ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਸੰਸਥਾ ਵੱਲੋਂ ਐਗਰੀਕਲਚਰ ਵਿਭਾਗ ਦੀ ਬਾਇਓਲੋਜੀ ਲੈਬਾਰਟਰੀ ਸਵ. ਪ੍ਰੋ. ਐਸ. ਸੀ. ਕਪੂਰ ਦੇ ਨਾਂ ਸਮਰਪਿਤ ਕੀਤੀ ਗਈ। ਜਿਕਰਯੋਗ ਹੈ ਕਿ ਪ੍ਰੋ. ਐਸ. ਸੀ. ਕਪੂਰ ਪਿਛਲੇ ਦਿਨੀ ਸੰਖੇਪ ਜਿਹੀ ਬਿਮਾਰੀ ਰਹਿਣ ਤੋਂ ਬਾਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਦੀ ਬਾਇਓਲੋਜੀ ਲੈਬਾਰਟਰੀ ਨੂੰ ਅੱਜ ਸਵ. ਪ੍ਰੋ. ਐਸ. ਸੀ. ਕਪੂਰ ਦੇ ਨਾਂ ਸਮਰਪਿਤ ਕੀਤਾ । ਇਸ ਤੋਂ ਬਾਦ ਸੰਸਥਾ ਦੇ ਸਮੁੱਚੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਇੱਕ ਸ਼ੋਕ ਸਭਾ ਕੀਤੀ । ਇਸ ਸ਼ੋਕ ਸਭਾ ਵਿੱਚ ਪ੍ਰੋ. ਕਪੂਰ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਤਰੱਕੀ ਪ੍ਰੋ .ਐਸ.ਸੀ. ਕਪੂਰ ਜੀ ਦਾ ਯੋਗਦਾਨ ਬਹੁਤ ਵੱਡੁਮੱਲਾ ਤੇ ਬੇਸ਼ਕੀਮਤੀ ਰਿਹਾ ਹੈ। ਪ੍ਰੋ. ਕਪੂਰ ਨੇ ਸਾਲ 2006 ਤੋਂ ਤਕਰੀਬਨ 8 ਸਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਦੀ ਬਾਬਾ ਫ਼ਰੀਦ ਸੰਸਥਾ ਨੂੰ ਬਹੁਤ ਵੱਡੀ ਦੇਣ ਹੈ ਜਿਸ ਨੂੰ ਦਿਲੋਂ ਨਹੀਂ ਭੁਲਾਇਆ ਜਾ ਸਕਦਾ । ਸ. ਧਾਲੀਵਾਲ ਨੇ ਕਿਹਾ ਕਿ ਸੰਸਥਾ ਅਤੇ ਵਿਦਿਆਰਥੀਆਂ ਦੀ ਤੀਬਰ ਇੱਛਾ ਸੀ ਕਿ ਪ੍ਰੋ. ਕਪੂਰ ਦੇ ਨਾਂਅ ਨੂੰ ਸੰਸਥਾ ਵਿੱਚ ਸਦਾ ਲਈ ਜਿਉਂਦਾ ਰੱਖਿਆ ਜਾਵੇ , ਇਸ ਲਈ ਐਗਰੀਕਲਚਰ ਵਿਭਾਗ ਦੀ ਬਾਇਓਲੋਜੀ ਲੈਬਾਰਟਰੀ ਨੂੰ ਅੱਜ ਸਵ. ਪ੍ਰੋ. ਐਸ. ਸੀ. ਕਪੂਰ ਦੇ ਨਾਂ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੀ ਮੌਤ ਨਾਲ ਸੰਸਥਾ ਅਤੇ ਇਲਾਕੇ ਨੂੰ ਹੀ ਨਹੀਂ ਸਗੋਂ ਸਮੁੱਚੇ ਵਿਦਿਆਰਥੀ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਕੋਈ ਹੋਰ ਅਧਿਆਪਕ ਪੂਰਾ ਨਹੀਂ ਕਰ ਸਕਦਾ ।
ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਕਿਹਾ ਕਿ ਪ੍ਰੋ. ਕਪੂਰ ਸਾਡੇ ਵਿਭਾਗ ਦੀ ਰੀੜ ਦੀ ਹੱਡੀ ਸਨ ਅਤੇ ਉਹਨਾਂ ਦਾ ਸਤਿਕਾਰ ਸਾਡੇ ਦਿਲ ਵਿੱਚ ਬਹੁਤ ਜ਼ਿਆਦਾ ਹੈ ਅਤੇ ਉਹ ਸਾਨੂੰ ਹਮੇਸ਼ਾ ਅਨੁਸਾਸ਼ਨ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਸਨ।ਉਹਨਾਂ ਨੇ ਕਿਹਾ ਕਿ ਸਾਨੂੰ ਅਫਸੋੋੋਸ ਹੈ ਕਿ ਉਹਨਾਂ ਦੇ ਦਿਹਾਂਤ ਨਾਲ ਅਸੀਂ ਇੱਕ ਬਹੁਤ ਚੰਗੀ ਸਖ਼ਸੀਅਤ ਦੇ ਵੱਡਮੁੱਲੇ ਗਿਆਨ ਤੇੇ ਯੋਗ ਅਗਵਾਈ ਤੋਂ ਵਿਰਵੇ ਰਹਿ ਗਏ ਹਾਂ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ ਅਕਾਦਮਿਕ ਡਾ. ਪ੍ਰਦੀਪ ਕੌੜਾ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਵਲੈਤ ਸਿੰਘ ਬਰਾੜ, ਵਾਈਸ ਪ੍ਰਿੰਸੀਪਲ ਮਨੀਸ਼ ਬਾਂਸਲ ਅਤੇ ਐਗਰੀਕਲਚਰ ਵਿਭਾਗ ਦੇ ਫੈਕਲਟੀ ਮੈਬਰਾਂ ਨੇ ਕਿਹਾ ਕਿ ਪ੍ਰੋ. ਕਪੂਰ ਵਰਗੇ ਮਿਹਨਤੀ ਇਨਸਾਨ ਅਤੇ ਵਿਦਵਾਨ ਨੂੰ ਹਮੇਸ਼ਾ ਸੰਸਥਾਂ ਵੱਲੋਂ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਪ੍ਰੋ. ਕਪੂਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਨਿੱਘੇ ਸੁਭਾਅ ਅਤੇ ਕੰਮ ਕਰਨ ਦੀ ਸਮਰਪਿਤ ਭਾਵਨਾ ਦੀ ਭਰਪੂਰ ਪ੍ਰਸੰਸਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …