Sunday, December 22, 2024

ਯੂਨੀਵਰਸਿਟੀ ਵਿਖੇ ਬੇਸਿਕ ਅਤੇ ਅਪਲਾਈਡ ਸਾਇੰਸਜ਼ ‘ਚ ਰਿਫਰੈਸ਼ਰ ਕੋਰਸ ਸੰਪਨ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜ.ੀਸੀ ਮਨੁੱਖੀ ਸਰੋਤ ਵਿਕਾਸ ਕੇਂਦਰ ਵਲੋਂ ‘ਬੇਸਿਕ ਐਂਡ ਅਪਲਾਈਡ ਸਾਇੰਸਜ਼’ ਵਿਸ਼ੇ `ਤੇ ਕਰਵਾਇਆ ਗਿਆ ਦੋ ਹਫ਼ਤਿਆਂ ਦਾ ਰਿਫਰੈਸ਼ਰ ਕੋਰਸ ਸੰਪੰਨ ਹੋ ਗਿਆ।ਞਡੀਨ ਅਕਾਦਮਿਕ ਮਾਮਲੇ (ਆਫੀ.) ਓ.ਐਸ.ਡੀ ਟੂ ਵਾਈਸ ਚਾਂਸਲਰ, ਪ੍ਰੋ. (ਡਾ.) ਹਰਦੀਪ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ।
ਪ੍ਰੋ. (ਡਾ.) ਸੁਧਾ ਜਿਤੇਂਦਰ ਡਾਇਰੈਕਟਰ ਐਚ.ਆਰ.ਡੀ.ਸੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਕੋਰਸ ਬਾਰੇ ਜਾਣੂ ਕਰਵਾਇਆ।ਇਸ ਕੋਰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ ਸੀ।
ਡਾ. ਹਰਦੀਪ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਕੋਰਸ ਸਫਲਤਾਪੂਰਵਕ ਪੂਰਾ ਕਰਨ `ਤੇ ਵਧਾਈ ਦਿੰਦਿਆਂ ਉੱਚ ਵਿਦਿਅਕ ਸੰਸਥਾਵਾਂ ਦੇ ਫੈਕਲਟੀ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਉਹ ਸੰਜ਼ੀਦਗੀ ਨਾਲ ਨਵੇਂ ਗਿਆਨ ਦੀ ਸਿਰਜਣਾ ਕਰਨ ਅਤੇ ਸਮਾਜ ਵਿੱਚ ਇਸ ਦੇ ਫੈਲਾਅ ਨੂੰ ਯਕੀਨੀ ਬਣਾਉਣ।ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਵੱਧ ਵਿਗਿਆਨੀ ਹਨ ਪਰ ਨੋਬਲ ਪੁਰਸਕਾਰ ਜਿੱਤਣ ਦੇ ਮਾਮਲੇ ਵਿੱਚ ਵਿਸ਼ਵ ਪੱਧਰ `ਤੇ ਮਾਨਤਾ ਪ੍ਰਾਪਤ ਕਰਨ ਵਿੱਚ ਅਜੇ ਵੀ ਪਛੜ ਰਿਹਾ ਹੈ।ਦੇਸ਼ ਵਿੱਚ ਸਿੱਖਿਆ ਦੇ ਈਕੋਸਿਸਟਮ ਨੂੰ ਸਕੂਲਾਂ ਤੋਂ ਲੈ ਕੇ ੳੇੇੁਚੇਰੀ ਸਿਖਿਆ ਸੰਸਥਾਵਾਂ ਤਕ ਤਾਲਮੇਲ, ਸਹਿਯੋਗ ਅਤੇ ਬੁਨਿਆਦੀ ਵਿਗਿਆਨ `ਤੇ ਜ਼ੋਰ ਦੇ ਕੇ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਕੁਦਰਤੀ ਸੰਸਾਰ ਦੀ ਬਿਹਤਰੀ ਲਈ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਜਾ ਸਕਣ।
ਪ੍ਰੋ. ਸੁਧਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕੋਰਸ ਵਿੱਚ ਪ੍ਰਾਪਤ ਗਿਆਨ ਅਤੇ ਤਜ਼ਰਬੇ ਦੀ ਵਰਤੋਂ ਉਨ੍ਹਾਂ ਦੇ ਅਧਿਆਪਨ ਦੇ ਹੁਨਰ ਨੂੰ ਹੋਰ ਨਿਖਾਰਨ ਵਿੱਚ ਕਰਨ ਲਈ ਕਿਹਾ। ਸੈਸ਼ਨ ਦੀ ਸਮਾਪਤੀ ਕੋਰਸ ਦੀ ਕੋਆਰਡੀਨੇਟਰ ਪ੍ਰੋ.(ਡਾ.) ਵਸੁਧਾ ਸੰਬਿਆਲ ਦੁਆਰਾ ਧੰਨਵਾਦ ਦੇ ਮਤੇ ਨਾਲ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …