Sunday, December 22, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ‘ਤੇ ਵਿਸ਼ਾਲ ਸਮਾਗਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ‘ਤੇ ੇ ਪ੍ਰਿੰਸੀਪਲ ਡਾ: ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਉਨ੍ਹਾਂ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਗਣਤੰਤਰ ਦਿਵਸ ਸਾਡਾ ਰਾਸ਼ਟਰੀ ਉਤਸਵ ਹੈ ਅਤੇ ਉਹ ਹਰੇਕ ਭਾਰਤੀ ਲਈ ਮਾਣ ਦਾ ਉਤਸਵ ਹੈ, ਕਿਉਂਕਿ ਇਸੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਦੇਸ਼ ਨੂੰ ਅੰਗਰੇਜ਼ੀ ਕਾਨੂੰਨ ਤੋਂ ਅਜ਼ਾਦੀ ਮਿਲੀ।ਸੰਨ 1930 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਐਲਾਨ ਕੀਤਾ ਸੀ ਕਿ ਭਾਰਤ ਦਾ ਸੰਵਿਧਾਨ ਜਦ ਵੀ ਲਾਗੂ ਹੋਵੇਗਾ, 26 ਜਨਵਰੀ ਨੂੰ ਹੀ ਹੋਵੇਗਾ ਅਤੇ ਠੀਕ 20 ਸਾਲ ਬਾਅਦ ਡਾ. ਅੰਬੇਦਕਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਤਿਆਰ ਭਾਰਤ ਦਾ ਸੰਵਿਧਾਨ 26 ਜਨਵਰੀ 1950 ਵਿੱਚ ਲਾਗੂ ਹੋਇਆ।ਇਸ ਸੰਵਿਧਾਨ ਨੇ ਸਾਨੂੰ ਸਮਾਨਤਾ, ਆਪਣੇ ਮਨ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ, ਸਿੱਖਿਆ ਪ੍ਰਾਪਤ ਕਰਨ, ਅਜੀਵਿਕਾ ਕਮਾਉਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦਿੱਤੀ। ਇਸ ਦੇ ਨਾਲ ਹੀ ਅਨੇਕਾਂ ਕਰਤਵ ਵੀ ਦੱਸੇ ਜਿਨਾਂ ਦੀ ਪਾਲਣਾ ਕਰਨਾ ਹਰੇਕ ਭਾਰਤੀ ਦਾ ਫਰਜ਼ ਹੈ।ਉਨ੍ਹਾਂ ਨੇ ਭਾਰਤੀ ਤਿਰੰਗੇ ਦਾ ਡਿਜ਼ਾਇਨ ਤਿਆਰ ਕਰਨ ਵਾਲੇ ‘ਪਿੰਗਲੀ ਵੈਂਕੈਯਾ’ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਕੂਲ ਦੇ ਵਿਦਿਆਰਥੀਆਂ ਦੁਆਰਾ ਪਰੇਡ ਕੱਢੀ ਗਈ।ਇਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਾਤਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ, ਇਸ ਦੇ ਨਾਲ-ਨਾਲ ਪੇਸ਼ ਕੀਤੇ ਗਏ ਲੋਕ-ਨਾਚ ਨੇ ਸਭ ਦਾ ਮਨ ਮੋਹ ਲਿਆ।ਭਾਰਤੀ ਸੇਨਾ ਦੀ ਸੁੰਦਰ ਝਾਕੀ ਨੇ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕੀਤੀ।ਇਸ ਸਮੇਂ ਤਿੰਨ ਰੰਗਾਂ ਦੇ ਗੁਬਾਰੇ ਵੀ ਹਵਾ ਵਿੱਚ ਛੱਡੇ ਗਏ।ਵਿਦਿਆਰਥੀਆਂ ਦੁਆਰਾ ਗਣਤੰਤਰ ਦਿਵਸ ਦੀ ਮਹੱਤਤਾ ‘ਤੇ ਚਾਨਣਾ ਪਾਇਆ ਗਿਆ ਤੇ ਦੇਸ਼ ਭਗਤੀ ਦੇ ਗੀਤ ਅਤੇ ਨ੍ਰਿਤ ਪੇਸ਼ ਕੀਤਾ ਗਿਆ।‘ਮਾਈਮ’ ਰਾਹੀਂ ਦੇਸ਼ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕੀਤਾ ਗਿਆ।ਵਿਦਿਆਰਥੀਆਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਰਹੀ।ਸਮਾਗਮ ਦੇ ਅੰਤ ਵਿੱਚ ਰਾਸ਼ਟਰੀ ਗਾਨ ਗਾਇਆ ਗਿਆ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …