ਅੰਮ੍ਰਿਤਸਰ, 14 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 27ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।ਰਾਸ਼ਨ ਵੰਡ ਸਮਾਰੋਹ ਦੌਰਾਨ ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਹਾਂਕਾਲੀ ਮੰਦਰ ਦੇ ਸੰਸਥਾਪਕ ਸਵ. ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਹਰ ਮਹੀਨੇ ਦੇ ਆਖਿਰ ਵਿੱਚ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ।ਉਨਾਂ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਗਰੀਬ ਲੋਕਾਂ ਦੀ ਸੇਵਾ ਕਰਨ ਹੈ ਅਤੇ ਇਸੇ ਤਰਾਂ ਹੀ ਅੱਗੇ ਵੀ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਜੇਬ ਖਰਚ ਵਿੱਚੋਂ ਥੋੜਾ ਹਿੱਸਾ ਗਰੀਬ ਲੋਕਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ।ਇਸ ਮੌਕੇ ਵਿਪਨ ਸ਼ਰਮਾ, ਰਾਜੀਵ ਸ਼ਰਮਾ, ਸਵਰਣ ਸਿੰਘ, ਦਲਜੀਤ ਸਿੰਘ, ਇੰਦਰਜੀਤ ਸ਼ਰਮਾ, ਪ੍ਰਵੀਨ ਕੁਮਾਰ, ਸੰਜੀਵ ਕੁਮਾਰ, ਸ਼ਿਵਮ ਵਸ਼ਿਸ਼ਠ, ਬੀਰ ਦਮਨ ਚੌਹਾਨ, ਸਰਪੰਚ ਸੁਖਰਾਮ, ਪਵਨ ਕੁਮਾਰ, ਨਿਰਮਲ ਸਿੰਘ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …