Wednesday, July 16, 2025
Breaking News

ਬੋਨੀ ਨੇ ਮਰੀਜਾਂ ਨੂੰ 37 ਲੱਖ ਰੁਪਏ ਦੇ ਚੈਕ ਦਿੱਤੇ

PPN1612201409

ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਮੈਡੀਕਲ ਕਾਲਜ (ਈ.ਐਨ.ਟੀ) ਹਸਪਤਾਲ ਵਿਖੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਮਰੀਜਾਂ ਦਾ ਹਾਲ ਪੁੱਛਣ ਲਈ ਮੁੱਖ ਪਾਰਲੀਮਾਨੀ ਸਕੱਤਰ ਸz. ਅਮਰਪਾਲ ਸਿੰਘ ਬੋਨੀ ਪਹੁੰਚੇ।ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੀ ਤਰਫੋਂ 37 ਮਰੀਜਾਂ ਨੂੰ 37 ਲੱਖ ਰੁਪਏ ਚੈਕ ਤਕਸੀਮ ਕੀਤੇ।ਉਨਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਛੇਤੀ ਹੀ ਇਨ੍ਹਾਂ ਮਰੀਜਾਂ ਨੂੰ ਉਮਰ ਭਰ ਪੰਜਾਬ ਸਰਕਾਰ ਵਲੋ 2000 ਰੁਪਏ ਪੈਨਸ਼ਨ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਵਲੋ ਫੈਸਲਾ ਲਿਆ ਗਿਆ ਹੈ ਕਿ ਹਰ ਸੰਸਥਾ ਨੂੰ ਮੈਡੀਕਲ ਕੈਪ ਲਗਾਉਣ ਤੋ ਪਹਿਲਾਂ ਸਿਵਲ ਸਰਜਨ ਤੋ ਐਨ ਓ ਸੀ ਪ੍ਰਾਪਤ ਕਰਨਾ ਪਵੇਗਾ ਅਤੇ ਮੈਡੀਕਲ ਟੀਮ ਵਲੋ ਐਨ ਓ ਸੀ ਦੇਣ ਤੋ ਪਹਿਲਾਂ ਦੇਖਿਆ ਜਾਵੇਗਾ ਕਿ ਜਿਸ ਸੰਸਥਾ ਵਲੋ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ ਉਥੇ ਆਪਰੇਸ਼ਨ ਥਇਏਟਰ ਦਾ ਪੂਰਾ ਪ੍ਰਬੰਧ ਹੈ ਜਾਂ ਨਹੀ।ਇਸ ਮੌਕੇ ਸz. ਅਮਰਪਾਲ ਸਿੰਘ ਬੋਨੀ ਨਾਲ ਉਪ ਮੰਡਲ ਮੈਜਿਸਟਰੇਟ ਸ.z ਸੁਰਿੰਦਰ ਸਿੰਘ ਵੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply