ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਐਨ.ਐਸ.ਐਸ ਵਿਭਾਗ ਵਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ. ਰਵਿੰਦਰ ਕੌਰ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇੇ ਸੈਮੀਨਾਰ ਕਰਵਾਇਆ ਗਿਆ।ਐਡਵੋਕੇਟ ਮਿਸ ਜੂਹੀ ਕੌਸ਼ਲ ਅਤੇ ਐਡਵੋਕੇਟ ਮਿਸ ਰਿਚਾ ਸਿੰਗਲਾ ਨੇ ਬਤੌਰ ਰਿਸੌਰਸ ਪਰਸਨ ਐਨ.ਸੀ.ਡਬਲਯੂ ਤੇ ਡ.ਲ.ਸਾ ਵਲੋਂ ਸ਼ਿਰਕਤ ਕੀਤੀ।ਉਹਨਾਂ ਨੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੋਸਾਇਟੀ ਦੇ ਕਮਜ਼ੋਰ ਵਰਗਾਂ ਨੂੰ ਦਿੱਤੀ ਜਾਂਦੀ ਫ੍ਰੀ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਾਲ ਹੀ ਵਿਦਿਆਰਥਣਾਂ ਨੂੰ ਉਹਨਾਂ ਦੀ ਸਹੁਲੀਅਤ ਲਈ ਆਈ.ਪੀ.ਸੀ ਦੀਆਂ ਧਾਰਾਵਾਂ ਬਾਰੇ ਦੱਸਿਆ ਅਤੇ ਕਾਨੂੰਨ ਦੀ ਮਦਦ ਲੈਂਦੇ ਹੋਏ ਕਿਸੇ ਬੇਕਸੂਰ ਨੂੰ ਪ੍ਰੇਸ਼ਾਨ ਨਾ ਬਾਰੇ ਕਿਹਾ।ਮਹਿਲਾਵਾਂ ਲਈ ਟੋਲ ਫ੍ਰੀ ਨੰਬਰ 1968 ਅਤੇ ਐਨ.ਸੀ.ਡਬਲਯੂ ਦੇ ਨੰਬਰ ਅਤੇ ਡ.ਲ.ਸਾ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਪਰਚੇ ਵੰਡੇ ਗਏ।ਐਨ.ਐਸ.ਐਸ ਵਲੰਟੀਅਰਾਂ ਨੇ ਇਸ ਸੈਮੀਨਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਵਾਇਸ ਪ੍ਰਿੰਸੀਪਲ ਡਾ. ਅਚਲਾ, ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋ. ਦਰਸ਼ਨ ਕੁਮਾਰ, ਡਾ. ਰਮਨਦੀਪ ਕੌਰ, ਪ੍ਰੋ. ਚਮਕੌਰ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਰਸ਼ਮੀ, ਡਾ. ਕੁਲਵਿੰਦਰ ਕੌਰ ਬੇਦੀ, ਪ੍ਰੋ. ਸੁਮੀਤ, ਪਵਨ ਕੁਮਾਰ, ਸਹਾਇਕ ਰਣਜੀਤ ਸਿੰਘ ਤੇ ਭਰਪੂਰ ਸਿੰਘ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …