Monday, December 23, 2024

ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜੀਡੈਂਸਲ ਖੇਡ ਵਿੰਗਾਂ ਲਈ ਚੋਣ ਟਰਾਇਲ ਸਮਾਪਤ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਸਪੋਰਟਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਸਪੋਰਟਸ ਪੰਜਾਬ ਅਮਿਤ ਤਲਵਾਰ ਆਈ.ਏ.ਐਸ ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜੀਡੈਂਸਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ 3 ਅਪ੍ਰੈਲ ਤੋਂ ਸ਼ੁਰੂ ਹੋਏ ਟਰਾਇਲ ਅੱਜ ਅਪ੍ਰੈਲ ਨੂੰ ਜਿਲ੍ਹਾ ਅੰਮ੍ਰਿਤਸਰ ਵਿਖੇ ਸਮਾਪਤ ਹੋਏ।
ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਇੰਦਰਵੀਰ ਸਿੰਘ ਨੇ ਦੱਸਿਆ ਕਿ ਇਹ ਟਰਾਇਲ 6 ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਜਿਲ੍ਹਾ ਅੰਮ੍ਰਿਤਸਰ ਵਿਖੇ ਵੱਖ-ਵੱਖ ਸਥਾਨਾਂ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਐਥਲੈਟਿਕਸ, ਬਾਕਸਿੰਗ, ਫੁੱਟਬਾਲ, ਜੁਡੋ, ਵਾਲੀਬਾਲ ਤੈਰਾਕੀ ਅਤੇ ਹੈਂਡਬਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਾਸਕਟਬਾਲ, ਜਿਮਨਾਸਟਿਕ, ਹਾਕੀ, ਆਰਚਰੀ, ਸਾਇਕਲਿੰਗ ਅਤੇ ਫੈਨਸਿੰਗ, ਗੋਲਬਾਗ ਸਟੇਡੀਅਮ ਵਿਖੇ ਕੁਸ਼ਤੀ, ਜੇ.ਜੇ ਐਸ ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਿਖੇ ਟੇਬਲਟੈਨਿਸ, ਡੀ.ਏ.ਵੀ ਕੰਪਲੈਕਸ ਵਿਖੇ ਵੇਟ ਲਿਫਟਿੰਗ ਲਏੇ ਗਏ।ਟਰਾਇਲਾਂ ਦੇ ਪਹਿਲੇ ਅਤੇ ਦੂਜੇ ਦਿਨ ਤਕਰੀਬਨ 653 ਲੜਕੇ ਅਤੇ 136 ਲੜਕੀਆਂ ਨੇੇ ਟਰਾਇਲ ਦਿੱਤੇ।
ਇਨ੍ਹਾਂ ਟਰਾਇਲਾਂ ਨੂੰ ਸਫਲਤਾਪੂਰਵਰਕ ਕਰਵਾਉਣ ਲਈ ਵਿਭਾਗ ਵਲੋਂ ਪੰਜਾਬ ਦੇ ਜਿਲ੍ਹਿਆਂ ਦੇ ਵਿਭਾਗੀ/ਪੀ.ਆਈ.ਐਸ/ ਆਉਟਸੋਰਸਿਜ਼ ਕੋਚਾਂ ਦੀ ਡਿਊਟੀ ਲਗਾਈ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …