Monday, December 23, 2024

ਖ਼ਾਲਸਾ ਕਾਲਜ ਇੰਜੀਨੀਅਰਿੰਗ ਟੈਕਨਾਲੋਜੀ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਵਿਸ਼ਵ ਸਿਹਤ ਦਿਵਸ ਦੇ ਸਬੰਧ ’ਚ ਅਮਨਦੀਪ ਗਰੁੱਪ ਆਫ ਹਾਸਪਿਟਲਜ਼, ਪ੍ਰਾਈਵ ਡੈਂਟਲ ਐਂਡ ਫੇਸ਼ੀਅਲ ਐਸਥੈਟਿਕ ਅਤੇ ਏ.ਐਸ.ਜੀ.ਆਈ ਕੇਅਰ ਦੇ ਸਹਿਯੋਗ ਨਾਲ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ।ਕੈਂਪ ਦਾ ਆਗਾਜ਼ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਵਿਭਾਗਾਂ ਦੇ ਮੁਖੀਆਂ ਸਮੇਤ ਡਾਕਟਰਾਂ ਦੀ ਟੀਮ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਈ.ਸੀ.ਜੀ, ਫੁੱਟ ਸਕੈਨ ਟੈਸਟ, ਫੁੱਟ ਸਕਰੀਨ ਨਿਊਰੋਪੈਥੀ, ਹੈਰਿਸ ਮੈਟ ਦੁਆਰਾ ਫੁੱਟ ਸਕੈਨ, ਦੰਦਾਂ ਦੇ ਮੁੱਢਲੇ ਟੈਸਟ ਅਤੇ ਅੱਖਾਂ ਦੇ ਟੈਸਟ ਮੁਫ਼ਤ ਕੀਤੇ ਗਏ।
ਡਾ. ਮੰਜ਼ੂ ਬਾਲਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਖਾਸ ਕਰਕੇ ਹੋਸਟਲਰਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਕੈਂਪ ’ਚ 300 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿਹਤ ’ਤੇ ਧਿਆਨ ਕੇਂਦਰਿਤ ਕਰਦੇ ਹੋਏ।ਇਸ ਕੈਂਪ ਦਾ ਆਯੋਜਨ ਕਰਨ ਲਈ ਪੈਰਾਮੈਡੀਕਲ ਸਾਇੰਸਜ਼ ਵਿਭਾਗ ਅਤੇ ਖਾਸ ਤੌਰ ’ਤੇ ਸਮਾਗਮ ਦੇ ਕੋਆਰਡੀਨੇਟਰ ਮੁਤੀਬ ਰੇਸ਼ੀ (ਪੈਰਾਮੈਡੀਕਲ ਸਾਇੰਸਜ਼ ਵਿਭਾਗ, ਸਹਾਇਕ ਪ੍ਰੋਫੈਸਰ) ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾ. ਮਹਿੰਦਰ ਸੰਗੀਤਾ, ਡਾ. ਜੁਗਰਾਜ ਸਿੰਘ ਅਤੇ ਡਾ. ਰਿਪਿਨ ਕੋਹਲੀ ਵੱਲੋਂ ਡਾਕਟਰਾਂ ਦਾ ਕਾਲਜ ਵਿਹੜੇ ਪਹੰੁਚਣ ਅਤੇ ਉਕਤ ਸੁਵਿਧਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਅਮਨਦੀਪ ਗਰੁੱਪ ਆਫ਼ ਹਸਪਤਾਲ ਤੋਂ ਡਾ: ਹਰਮਨਪ੍ਰੀਤ ਕੌਰ, ਏ.ਐਸ.ਜੀ.ਆਈ ਕੇਅਰ ਤੋਂ ਹਿਮਾਂਸ਼ੂ ਨੇ ਆਪਣੀ ਸਬੰਧਿਤ ਟੀਮ ਸਮੇਤ ਅਤੇ ਪ੍ਰਾਈਵ ਐਸਥੈਟਿਕਸ ਡੈਂਟਲ ਕਲੀਨਿਕ ਤੋਂ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਜਾਂਚ ਕੀਤੀ।ਜਾਂਚ ਕੈਂਪ ਦੌਰਾਨ ਪੈਰਾਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਨੇ ਸ਼ਿਰਕਤ ਕਰਨ ਵਾਲੇ ਮਾਹਿਾਰ ਡਾਕਟਰਾਂ ਪਾਸੋਂ ਆਧੁਨਿਕ ਸਿਹਤ ਸੰਭਾਲ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …