Monday, December 23, 2024

ਵਿਸ਼ਵ ਪੱਧਰੀ ਹੋਮੀਓਪੈਥੀ ਜਾਣ-ਪਛਾਣ ਦਿਵਸ ਮਨਾਇਆ

ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਹੋਮੀਓਪੈਥੀ ਵਿਭਾਗ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਪੱਧਰੀ ਹੋਮੀਓਪੈਥੀ ਜਾਣ-ਪਛਾਣ ਦਿਵਸ (ਇੰਟਰਨੈਸ਼ਨਲ ਹੋਮੀਓਪੈਥੀ ਇੰਟ੍ਰੋਡਕਸ਼ਨ ਡੇਅ) ਮਨਾਇਆ ਗਿਆ।ਸਿਵਲ ਸਰਜਨ ਰਾਏ ਨੇ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿਸ ਨੇ ਸਭ ਤੋਂ ਪਹਿਲਾਂ ਸਾਲ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਲਾਜ਼ ਲਈ ਹੋਮੀਓਪੈਥੀ ਵਿਧੀ ਨੂੰ ਅਪਨਾਇਆ।ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਲਗਭਗ 4000 ਤੋਂ ਵੀ ਵੱਧ ਰਜਿਸਟਰਡ ਹੋਮੀਓਪੈਥੀ ਡਾਕਟਰ, 4 ਹੋਮੀਓਪੈਥਿਕ ਮੈਡੀਕਲ ਕਾਲਜ ਅਤੇ 7 ਹੋਮੀਓਪੈਥਿਕ ਦਵਾਈਆਂ ਬਣਾਉਣ ਵਾਲੀਆਂ ਇਕਾਈਆਂ ਕੰਮ ਕਰ ਰਹੀਆਂ ਹਨ।ਹੋਮੀਓਪੈਥਿਕ ਵਿਭਾਗ ਪੰਜਾਬ ਸਾਲ 1976 ਤੋਂ ਲੋਕਾਂ ਦੀ ਸੇਵਾ ਵਿਚ ਹੈ ਅਤੇ ਹਜ਼ਾਰਾਂ ਹੀ ਮਰੀਜ਼ ਰੋਜ਼ਾਨਾਂ ਹੋਮੀਓਪੈਥਿਕ ਵਿਧੀ ਰਾਹੀਂ ਇਲਾਜ ਕਰਵਾ ਰਹੇ ਹਨ।ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਸਿੰਘ ਧਵਨ ਨੇ ਕਿਹਾ ਕਿ ਸਿਵਲ ਹਸਤਾਲ ਵਿੱਚ ਹੋਮੀਓਪੈਥਿਕ ਵਿਭਾਗ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਤਤਪਰ ਹੈ।ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਸੇਵਾਵਾਂ ਦਾ ਲਾਭ ਲੈਣ।
ਇਸ ਮੌਕੇ ਜਿਲਾ੍ ਟੀਕਾਕਰਣ ਅਫਸਰ ਡਾ. ਵਰਿੰਦਰ ਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ. ਸ਼ੈਲਿੰਦਰ ਸਿੰਘ, ਜਿਲਾ੍ ਐਪੀਡਿਮੋਲੋਜਿਸਟ ਡਾ. ਅਮਨਦੀਪ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਦਿਲਬਾਗ ਸਿੰਘ, ਜਿਲ੍ਹਾ੍ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਹਰਜੀਤ ਕੌਰ, ਰੇਸ਼ਮ ਸਿੰਘ, ਆਰੂਸ਼ ਭੱਲਾ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …