ਅੰਮ੍ਰਿਤਸਰ, 20 ਦਸੰਬਰ (ਰੋਮਿਤ ਸ਼ਰਮਾ) ਪੰਜਾਬ ਨਾਟਸ਼ਾਲਾ ਵਿਖੇ ਵੰਨ ਅੱਪ ਲਾਇਬ੍ਰੇਰੀ ਐਂਡ ਬੁੱਕ ਸਟੋਰ ਦੀ ਪਹਿਲ ‘ਤੇ ਮਿਊਜੀਕਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਦਵਿੰਦਰ ਕੌਰ ਦੀ ਅਗਵਾਈ ‘ਚ ਅਣੋਜਿਤ ਇਸ ਪ੍ਰੋਗਰਾਮ ਵਿੱਚ ਟਰਿਨਿਟੀ ਕਾਲਜ਼ ਆਫ ਲੰਦਨ ਤੋਂ ਗਿਟਾਰ, ਵਾਇਲਨ ਅਤੇ ਪਿਆਨੋ ਸਿੱਖ ਰਹੇ ਕਰੀਬ 40 ਬੱਚਿਆਂ ਨੇ ਹਿੱਸਾ ਲ਼ਿਆ। ਇਸ ਮੌਕੇ ਸਥਾਨਕ ਦਿੱਲੀ ਪਬਲਿਕ ਸਕੂਲ ਦੇ ਵਿਸ਼ਾਲ ਅਤੇ ਫਰੈਂਡ ਭਾਸ਼ਾ ਮਾਹਿਰ ਮੇਹਰਪਾਲ ਕੌਰ ਨੇ ਖਾਸ ਸਹਿਯੋਗ ਦਿਤਾ, ਜਦਕਿ ਟਰਿਨਿਟੀ ਕਾਲਜ਼ ਵਲੋਂ ਅਲਬਰਟ ਜਾਨ ਵ ਿਪੁੱਜੇ ਹੋਏ ਸਨ।ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਕ੍ਰਿਸਮਸ ਦੇ ਜਸ਼ਨ ਮਨਾਏ ਅਤੇ ਫਰੈਂਚ ਭਾਸ਼ਾ ਦੇ ਗੀਤ ਗਾ ਕੇ ਸਭ ਨੂੰ ਮੰਤਰ ਮੁਗਧ ਕੀਤਾ।
ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਸ੍ਰ. ਜਤਿੰਦਰ ਸਿੰਘ ਬਰਾੜ ਨੇ ਬੱਚਿਆਂ ਦੀ ਕਲਾਕਾਰੀ ਤਾਰੀਫ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਜਿਥੇ ਬੱਚਿਆਂ ਦੀ ਕਲਾ ਨਿਖਾਰਦੇ ਹਨ, ਉਥੇ ਹੋਰਨਾਂ ਧਰਮਾਂ ਦੇ ਰੀਤੀ ਰਿਵਾਜਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …