Friday, October 18, 2024

ਵਿਧਾਇਕ ਦੀ ਹਦਾਇਤ ‘ਤੇ ਭਾਰੀ ਮੀਂਹ ‘ਚ ਪਾਣੀ ਦਾ ਨਿਕਾਸ ਕਰਵਾਉਣ ਪੁੱਜੇ ਅਧਿਕਾਰੀ

ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਬਲਾਕ ਅਟਾਰੀ ਦੇ ਬੀ.ਡੀ.ਪੀ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਰਹੀ ਭਾਰੀ ਵਰਖਾ ਵਿੱਚ ਸੜਕਾਂ ‘ਤੇ ਪਾਣੀ ਦੀ ਨਿਕਾਸੀ ਕਰਨ ਲਈ ਪੰਚਾਇਤ ਵਿਭਾਗ ਦੇ ਕਰਮਚਾਰੀਆਂਵ ਵਲੋਂ ਪੰਚਾਇਤ ਅਟਾਰੀ ਦੇ ਸਹਿਯੋਗ ਨਾਲ ਨਿਕਾਸੀ ਵਿਚ ਫਸੇ ਲਿਫਾਫਿਆਂ ਅਤੇ ਕੂੜਾ ਕਰਕਟ ਕੱਢ ਕੇ ਪਾਣੀ ਦਾ ਨਿਕਾਸ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਸੂਚਿਤ ਕੀਤਾ ਸੀ ਸੀ ਕਿ ਬਰਸਾਤ ਦੇ ਮੌਸਮ ਵਿੱਚ ਹੁੰਦੀ ਭਾਰੀ ਵਰਖਾ ਕਾਰਨ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅਟਾਰੀ ਦੀਆਂ ਸੜਕਾਂ ‘ਤੇ ਪਾਣੀ ਖੜ੍ਹਾ ਹੋ ਚੁੱਕਾ ਹੈ ਅਤੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਲਾਤ ਬਣ ਚੁੱਕੇ ਹਨ।ਉਨ੍ਹਾਂ ਤਰੁੰਤ ਇਸ ਦਾ ਹੱਲ ਕਰਨ ਦੀ ਹਦਾਇਤ ਵੀ ਕੀਤੀ।ਇਸ ਮਗਰੋਂ ਡੀ.ਡੀ.ਪੀ.ਓ ਸੰਦੀਪ ਮਲਹੋਤਰਾ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ।ਉਨ੍ਹਾਂ ਇਕ ਇਲਾਕੇ ਦੇ ਲੋਕਾਂ ਵਲੋਂ ਲਗਾਈ ਆਰਜ਼ੀ ਰੋਕ ਹਟਾਈ ਅਤੇ ਪਲਾਸਟਿਕ ਦੇ ਆਦਿ ਕਢਵਾ ਕੇ ਨਿਕਾਸ ਸ਼ੁਰੂ ਕਰਵਾਇਆ, ਜਿਸ ਨਾਲ ਪਿੰਡ ਦੇ ਕਈ ਘਰਾਂ ਦਾ ਨੁਕਸਾਨ ਹੋਣ ਤੋਂ ਬਚ ਸਕਿਆ।
ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਲਿਫਾਫੇ ਅਤੇ ਹੋਰ ਕੂੜਾ ਸੜਕਾਂ ‘ਤੇ ਨਾ ਸੁੱਟਿਆ ਜਾਵੇੇ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਬਰਸਾਤ ਦੇ ਸੀਜ਼ਨ ਤੋਂ ਬਾਅਦ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕਰ ਦਿੱਤੇ ਜਾਣਗੇ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …