Thursday, July 3, 2025
Breaking News

ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਗੁਰਮਨਜੋਤ ਦਾ ਪ੍ਰਦਰਸ਼ਨ ਸ਼ਾਨਦਾਰ

ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਚੌਥੀ ਜਮਾਤ ਦੇ ਹੋਣਹਾਰ  ਵਿਦਿਆਰਥੀ ਗੁਰਮਨਜੋਤ ਸਿੰਘ ਜਿਥੇ ਪੜ੍ਹਾਈ ਵਿੱਚ ਅੱਵਲ ਆਉਂਦਾ ਹੈ, ਉਥੇ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੀ ਸ਼ਿੱਦਤ ਨਾਲ਼ ਭਾਗ ਲੈਂਦਾ ਹੈ।ਗੁਰਮਨਜੋਤ ਨੇ ਕੋਚ ਅਮਰਦੀਪ ਸਿੰਘ ਅਤੇ ਸਕੂਲ ਦੇ ਭਰਪੂਰ ਸਹਿਯੋਗ ਦੇ ਨਾਲ਼ ਸ਼ਤਰੰਜ ਖੇਡਦਿਆਂ ਜਿਲ੍ਹੇ ਵਿਚੋਂ ਅੱਵਲ ਰਹਿ ਕੇ ਸੂਬਾ ਪੱਧਰੀ ਸਕੂਲ ਖੇਡਾਂ ਵਿੱਚ ਭਾਗ ਲਿਆ।ਉਸ ਗਣਿਤ ਵਿਸ਼ੇ ਦੇ ਓਲੰਮਪੀਆਡ ਟੈਸਟ ਵਿਚੋਂ ਸਟੇਟ ਪੱਧਰ ‘ਤੇ 8ਵਾਂ ਸਥਾਨ ਪ੍ਰਾਪਤ ਕਰਦਿਆਂ ਵਜੀਫ਼ਾ ਰਾਸ਼ੀ ਪ੍ਰਾਪਤ ਕੀਤੀ।ਗੁਰਮਨਜੋਤ ਨੇ ਰਿਆਲਟੀ ਸ਼ੋਅ `ਕਿਸਮੇ ਕਿਤਨਾ ਹੈ ਦਮ` ਵਿੱਚ ਭਾਗ ਲੈਦਿਆਂ ਜੀ.ਕੇ ਵਿਸ਼ੇ ਦੇ ਗਰੈਂਡ ਫਿਨਾਲੇ ਵਿੱਚ ਆਪਣਾ ਸਥਾਨ ਬਣਾਇਆ ਹੈ।14 ਦਸੰਬਰ 2014 ਨੂੰ ਗੁਰਦੀਪ ਸਿੰਘ ਸਾਇੰਸ ਮਾਸਟਰ ਅਤੇ ਸ੍ਰੀਮਤੀ ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਦੇ ਗ੍ਰਹਿ ਪੈਦਾ ਹੋਏ ਇਸ ਹੋਣਹਾਰ ਵਿਦਿਆਰਥੀ ਉਪਰ ਦਾਦਾ ਜਗਦੇਵ ਸਿੰਘ ਸਾਬਕਾ ਖੇਤੀਬਾੜੀ ਅਫ਼ਸਰ ਤੇ ਦਾਦੀ ਸ੍ਰੀਮਤੀ ਜਸਵੰਤ ਕੌਰ, ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ, ਸਕੂਲ ਸਟਾਫ਼ ਅਤੇ ਪੂਰੇ ਪਰਿਵਾਰ ਨੂੰ ਮਾਣ ਹੈ।ਗੁਰਮਨਜੋਤ ਵੱਡਾ ਹੋ ਕੇ ਡਾਕਟਰ ਬਣਨ ਦੀ ਇੱਛਾ ਰੱਖਦਾ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …