ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸਰੂਪ ਰਾਣੀ ਸਰਕਾਰੀ ਕਾਲਜ ਦੇ ਬੋਟਨੀ ਵਿਭਾਗ ਤੇ ਈਕੋ ਕਲੱਬ ਦੇ ਵਿਦਿਆਰਾਥੀਆਂ ਨੇ ਵਿਭਾਗੀ ਨਾਲ ਮਿਲ ਕੇ ਕਾਲਜ ਵਿਹੜੇ ਵਿੱਚ ਵਣ ਮਹਾਂ ਉਤਸਵ ਮਨਾਇਆ।ਪਿ੍ਰੰਸੀਪਲ ਡਾ. ਦਲਜੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਬੂਟੇ ਲਾਉਣਾ ਅੱਜ ਦੇ ਵਾਤਾਵਰਣ ਦੀ ਮੰਗ ਹੈ।ਉਨਾਂ ਕਿਹਾ ਕਿ ਅਜੋਕਾ ਸਮਾਂ ਭੱਜ ਦੋੜ ਅਤੇ ਤਣਾਅ ਭਰਪੂਰ ਹੈ, ਜਿਸ ਵਿੱਚ ਸਿਹਤ ਨੂੰ ਸਦਾ ਤਾਜ਼ਾ ਤੇ ਹਰਿਆ ਭਰਿਆ ਵਾਤਾਵਰਣ ਹੀ ਬਚਾਅ ਸਕਦਾ ਹੈ, ਜਿਸ ਲਈ ਪੌਦੇ ਲਗਾਉਣੇ ਬੇਹੱਦ ਲਾਜ਼ਮੀ ਹਨ।ਬੱਚਿਆਂ ਨੇ ਬੜੇ ਉਤਸ਼ਾਹ ਨਾਲ ਬੂਟੇ ਲਗਾਏ ਤੇ ਉਹਨਾਂ ਦੇ ਪਾਲਣ ਪੋਸ਼ਣ ਦੀ ਜ਼ਿਮੇਵਾਰੀ ਦਾ ਪ੍ਰਣ ਲਿਆ।ਕਾਲਜ ਅਧਿਆਪਕਾਂ ਨੇ ਵਿਦਿਆਰਾਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸੰਸਥਾ ਵਲੋਂ ਗੋ ਗ੍ਰੀਨ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਵਣ ਮਹਾਂ ਉਤਸਵ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਸਭ ਨੂੰ ਇਸ ਮੁਹਿੰਮ ਵਿੱਚ ਆਪਣੀ ਭਾਗੀਦਾਰੀ ਪਾਉਣੀ ਚਾਹੀਦੀ ਹੈ, ਤਾਂ ਜੋ ਵਾਤਾਵਰਣ ਨੂੰ ਖੁਸ਼ਹਾਲ ਅਤੇ ਤਰੋਤਾਜ਼ਾ ਬਣਾਇਆ ਜਾ ਸਕੇ।
ਇਸ ਮੌਕੇ ਤੇ ਕਾਲਜ ਕੌਂਸਲ ਮੈਂਬਰ ਅਤੇ ਸਟਾਫ ਮੈਬਰ ਹਾਜ਼ਰ ਰਹੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …