ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀੂ) : ਸਥਾਨਕ ਸ਼ਹਿਰ ਦੇ ਸਥਿਤ ਅਜੀਤ ਰੋਡ ‘ਤੇ ਈ ਸਕੂਲ ਆਈਲੈਟਸ ਸੈਂਟਰ ਦੇ ਐਮ ਡੀ ਰੁਪਿੰਦਰ ਸਿੰਘ ਨੇ ਗੌਰਮਿੰਟ ਸੀਨੀਅਰ ਸੰਕੈਡਰੀ ਸਕੂਲ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿੱਚ ਗਰੀਬ ਅਤੇ ਜਰੂਰਤਮੰਦਾਂ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਵਰਦੀਆਂ ਵੰਡੀਆਂ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ ਵਿਚ ਸਫਲ਼ਤਾਂ ਪ੍ਰਾਪਤ ਕਰਨ ਦੇ ਲਈ ਕਿਸੇ ਵੀ ਚੰਗੇ ਕੰਮ ਨੂੰ ਜਿੰਦਗੀ ਵਿਚ ਨਿਰੰਤਰਿਤਾ ਨਾਲ ਕਰਨਾ ਅਤੇ ਅੱਜ ਕਲ੍ਹ ਦੀ ਬਨਾਵਟੀ ਦੁਨੀਆਂ ਤੋਂ ਦੂਰ ਰਹਿ ਕੇ ਸਚਾਈ ਦੇ ਰਾਸਤੇ ਤੇ ਚੱਲਣਾ ਜਰੁੂਰੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸਪਲ ਅਸ਼ੋਕ ਬਿੰਦਰਾ,ਐਲ ਐਸ ਐਸ ਪ੍ਰੋਗਰਾਮ ਅਫਸਰ ਡਾਕਟਰ ਗੁਰਦੀਪ ਸਿੰਘ ,ਰਿਟਾਇਡ ਇੰਜੀਨੀਅਰ ਡੀ ਕੇ ਗਰਗ ਅਤੇ ਬਠਿੰਡਾ ਵਿਕਾਸ ਮੰਚ ਦੇ ਰਾਕੇਸ਼ ਨਰੁੂਲਾ ਵੀ ਹਾਜ਼ਰ ਸਨ। ਰੁਪਿੰਦਰ ਸਿੰਘ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਸਮਰਥਾ ਅਨੁਸਾਰ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …