ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਜਿਲ੍ਹਾ ਅੰਮ੍ਰਿਤਸਰ ਦੇ 704 ਪਿੰਡਾਂ ਵਿੱਚ ਜਿਲ੍ਹਾ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪਿੰਡਾਂ ਦੇ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਸ਼੍ਰਮਦਾਨ’ ਕੀਤਾ ਗਿਆ।
ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਇਸ ਮੁਹਿੰੰਮ ਦੋਰਾਨ ਪਿੰਡਾਂ ਵਿੱਚ ਵੱਖ-ਵੱਖ ਸਮੁਦਾਇਕ ਸਥਾਨਾਂ (ਜਲ ਘਰ ਦੀ ਸਫਾਈ, ਸਕੂਲ, ਧਾਰਮਿਕ ਸਥਾਨ, ਸਾਝੀਆਂ ਸੱਥਾਂ, ਬੱਸ ਸਟੈਂਡ, ਧਰਮਸ਼ਾਲਾ, ਬਜ਼ਾਰ, ਸਿਹਤ ਸਸਥਾਵਾਂ, ਹਸਪਤਾਲ, ਡਿਸਪੇਸਰੀਆਂ, ਆਗਨਵੜੀ ਸੈਂਟਰਾਂ, ਪਿੰਡ ਦੇ ਸਾਝੇ ਜਲ ਤਲਾਬ ਅਤੇ ਹੋਰ ਸਾਂਝੇ ਸਥਾਨਾ) ‘ਤੇ 10 ਵਜੇ ਸਵੇਰ ਤੋ ਇੱਕ ਘੰਟਾ ਸਾਫ ਸਫਾਈ ਲਈ ਸਵੱਛਤਾ ਲਈ ਸ਼੍ਰਮਦਾਨ ਕੀਤਾ ਗਿਆ।ਜਿਸ ਨਾਲ ਸਾਰੇ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਸਾਫ ਸਫਾਈ ਕੀਤੀ ਗਈ।ਜਿਸ ਨਾਲ ਲੋਕਾਂ ਵਿੱਚ ਆਪਣੇ ਆਲੇ ਦੁਆਲੇ ਅਤੇ ਆਪਣੇ ਪਿੰਡਾਂ ਨੂੰ ਸਾਫ ਸੁਥਰਾ ਰੱਖਣ ਲਈ ਜਾਗੂਕਤਾ ਪੈਦਾ ਹੋਈ।ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਭਾਗ ਅਤੇ ਸਾਝੀਆਂ ਸੰਸਥਾਵਾਂ ਵਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤਾਂ ਜੋ ਭਾਰਤ ਨੂੰ ਗੰਦਗੀ ਮੁਕਤ ਦੇਸ਼ ਬਦਾਇਆ ਜਾ ਸਕੇ।ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਸਾਰੇ ਪਿੰਡ ਵਾਸੀਆਂ ਨੇ ਦੇਸ਼ ਨੂੰ ਗੰਦਗੀ ਮੁਕਤ ਕਰਨ ਦਾ ਪ੍ਰਣ ਲਿਆ।ਇਸ ਮੁਹਿੰਮ ਦੋਰਾਨ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ, ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੁਹਿੰਮ ਦੋਰਾਨ ਪਿੰਡਾਂ ਵਿਚੋਂ ਵੱਡੀ ਮਾਤਰਾ ‘ਚ ਪਲਾਸਟਿਕ ਇਕੱਠਾ ਹੋਇਆ।ਇਕੱਠੇ ਹੋਏ ਪਲਾਸਟਿਕ ਨੂੰ ਪਲਾਸਟਿਕ ਵੇਸਟ ਮੈਨਜਮੈਂਟ ਯੂਨਿਟ ਅਤੇ ਰੀਸਾਈਕਲ ਏਜੰਸੀਆਂ ਨੂੰ ਦੇ ਦਿੱਤਾ ਗਿਆ।ਸਵੱਛਤਾ ਹੀ ਸੇਵਾ ਮੁਹਿੰਮ ਨਾਲ ਲੋਕਾਂ ਵਿੱਚ ਪਿੰਡ ਨੂੰ ਸਾਫ ਸੁਥਰਾ ਰੱਖਣ ਦੀ ਭਾਵਨਾ ਪੈਦਾ ਹੋਈ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …