Sunday, July 27, 2025
Breaking News

ਨੇਤਰਦਾਨੀ ਸਤਪਾਲ ਖੁੰਗਰ ਦਾ ਰਸਮ ਦਹਾਕਾ 29 ਨੂੰ

PPN2312201401

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) -ਸਥਾਨਕ ਗਲੀ ਖੁੰਗਰਾ ਨਿਵਾਸੀ ਸਤਪਾਲ ਖੁੰਗਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਸ਼੍ਰੀ ਰਾਮ ਸ਼ਰਣਮ ਨੇਤਰਦਾਨ ਸਹਾਇਤਾ ਕਮੇਟੀ ਦੇ ਮਾਧਿਅਮ ਨਾਲ ਉਨ੍ਹਾਂ ਦੇ ਨੇਤਰਦਾਨ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾ ਨਾਥ ਸਚਦੇਵਾ ਅਤੇ ਸੰਦੀਪ ਖੁੰਗਰ ਨੇ ਦੱਸਿਆ ਕਿ ਸਵ. ਸਤਪਾਲ ਖੁੰਗਰ ਦੇ ਪੁੱਤਰ ਵਿਜੈ ਰਤਨ, ਬੰਟੀ ਖੁੰਗਰ ਦੁਆਰਾ ਸਤੀਸ਼ ਖੁੰਗਰ ਨੂੰ ਪਿਤਾ ਦੇ ਨੇਤਰਦਾਨ ਸਬੰਧੀ ਇੱਛਾ ਜਾਹਰ ਕੀਤੀ। ਉਨ੍ਹਾਂਨੇ ਸ਼੍ਰੀ ਰਾਮ ਸ਼ਰਣਮ ਸਹਾਇਤਾ ਕਮੇਟੀ ਨੂੰ ਇੱਛਾ ਤੋਂ ਜਾਣੂ ਕਰਵਾਇਆ।ਕਮੇਟੀ ਦੇ ਮਹੇਸ਼ ਲੂਨਾ, ਬਾਗ ਗੁੰਬਰ, ਜਗਦੀਸ਼ ਕਸ਼ਿਅਪ, ਮਦਨ ਲਾਲ ਗਾਂਧੀ ਨੇ ਡੇਰਾ ਸੱਚਾ ਸੌਦਾ ਦੀ ਮਲੋਟ ਸ਼ਾਖਾ ਦੇ ਡਾਕਟਰ ਵਿਜੈ ਕੁਮਾਰ ਨੂੰ ਜਾਣਕਾਰੀ ਦਿੱਤੀ।ਡਾ. ਵਿਜੈ ਅਤੇ ਉਨ੍ਹਾਂ ਦੀ ਟੀਮ ਨੇ ਇੱਥੇ ਪਹੁੰਚਕੇ ਸਵ ਸਤਪਾਲ ਦੇ ਨੇਤਰ ਸੁਰੱਖਿਅਤ ਕੀਤੇ।ਸਹਾਇਤਾ ਕਮੇਟੀ ਦੁਆਰਾ ਨੇਤਰਦਾਨੀ ਦੇ ਸਰੀਰ ਉੱਤੇ ਚਾਦਰ ਪਾ ਕੇ ਸ਼ਰੱਧਾਸੁਮਨ ਅਰਪਤ ਕੀਤੇ । ਨੇਤਰਦਾਨੀ ਸਵ ਸਤਪਾਲ ਖੁੰਗਰ ਦਾ ਰਸਮ ਦਹਾਕਾ 29 ਦਿਸੰਬਰ ਸੋਮਵਾਰ ਨੂੰ ਸ਼੍ਰੀ ਅਰੋੜਵੰਸ਼ ਭਵਨ ਫਾਜਿਲਕਾ ਵਿੱਚ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply