Friday, October 18, 2024

ਪਿੰਡ ਸ਼ਹੀਦਪੁਰ ਦੇ 37 ਲਾਭਪਾਤਰੀਆਂ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਨੇ ਵੰਡੇ 5-5 ਮਰਲੇ ਦੇ ਪਲਾਟ

ਪਠਾਨਕੋਟ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਅਗਵਾਈ ‘ਚ ਸਰਕਾਰ ਨੇ ਪਿਛਲੇ ਕਰੀਬ 18-19 ਮਹੀਨਿਆਂ ਦਾ ਸਫਰ ਤੈਅ ਕੀਤਾ ਹੈ।ਇਸ ਦੋਰਾਨ ਵੱਖ-ਵੱਖ ਵਰਗਾਂ ਦੇ ਸਵਾਲਾਂ ਦਾ ਹੱਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਵਿਸ਼ੇਸ਼ ਤੋਰ ‘ਤੇ ਗ੍ਰਾਮੀਣ ਖੇਤਰ ਨਾਲ ਸਬੰਧਤ ਜਿਨ੍ਹਾਂ ਲੋਕਾਂ ਕੋਲ ਆਪਣੇ ਰਹਿਣ ਲਈ ਘਰ ਨਹੀਂ ਹੈ, ਉਨ੍ਹਾਂ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀ ਯੋਜਨਾ ਤਹਿਤ ਅੱਜ ਜਿਲ੍ਹਾ ਪਠਾਨਕੋਟ ਦੇ ਘਰੋਟਾ ਬਲਾਕ ਦੇ ਪਿੰਡ ਸ਼ਹੀਦਪੁਰ ਦੇ 37 ਪਰਿਵਾਰਾਂ ਨੂੰ ਪਲਾਟਾਂ ਦੀ ਵੰਡ ਕੀਤੀ ਗਈ ਹੈ।ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸ਼ਹੀਦਪੁਰ ਵਿਖੇ ਬੇਘਰੇ ਲੋਕਾਂ ਨੂੰ ਪਲਾਟਾਂ ਦੀ ਵੰਡ ਲਈ ਆਯੋਜਿਤ ਕੀਤੇ ਇੱਕ ਸਮਾਰੋਹ ਤੋਂ ਬਾਅਦ ਸੰਬੋਧਤ ਕਰਦਿਆਂ ਕੀਤਾ।ਕੁਲਦੀਪ ਪ੍ਰਧਾਨ, ਸਰਵਜੀਤ, ਰਵੀ ਬਾਬਾ ਅਤੇ ਹੋਰ ਪਾਰਟੀ ਵਰਕਰ ਵੀ ਇਸ ਸਮੇਂ ਹਾਜ਼ਰ ਸਨ।
ਕੈਬਨਿਟ ਮੰਤਰੀ ਕਟਾਰੂਚੱਕ ਨੇ 5-5 ਮਰਲੇ ਦੇ ਪਲਾਟ ਹਾਸਲ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਕੋਲ ਰਹਿਣ ਦੇ ਲਈ ਘਰ ਨਹੀਂ ਹੈ, ਜ਼ਮੀਨ ਨਹੀਂ ਹੈ ਉਨ੍ਹਾਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਪਲਾਟਾਂ ਦੀ ਵੰਡ ਕਰਨ ਦੇ ਲਈ ਮਤੇ ਪਾ ਕੇ ਕਾਰਵਾਈ ਨੂੰ ਅੱਗੇ ਤੋਰਨ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸ਼ਹੀਦਪੁਰ ਦੇ ਨਿਵਾਸੀ ਮਨੋਹਰ ਲਾਲ, ਰਵੀ ਕੁਮਾਰ, ਰਾਜੀਵ ਕੁਮਾਰ, ਸਰਜੀਵਨ ਕੁਮਾਰ, ਅਨਿਲ ਕੁਮਾਰ, ਪਵਨ ਕੁਮਾਰ, ਕਮਲ ਕਿਸ਼ੋਰ, ਗੋਪਾਲ ਦਾਸ, ਸੁਨੀਤਾ ਦੇਵੀ, ਵਿੱਕੀ, ਸਤਨਾਮ ਸਿੰਘ, ਪਵਨ ਕੁਮਾਰ, ਅਮਰਜੀਤ, ਵਿਜੈ ਕੁਮਾਰ, ਸੁਰਜੀਤ ਕੁਮਾਰ, ਰਮੇਸ ਕੁਮਾਰ, ਜੰਗ ਬਹਾਦੁਰ, ਅਜੇ ਕੁਮਾਰ, ਰਾਹੁਲ, ਬਲਦੇਵ ਰਾਜ, ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ, ਵਿਨੋਦ ਕੁਮਾਰ, ਸੰਦੀਪ ਕੁਮਾਰ, ਰੋਹਿਤ ਕੁਮਾਰ, ਪੰਕਜ ਸਨਿਆਲ, ਰਾਕੇਸ਼ ਕੁਮਾਰ, ਕਿਸ਼ੋਰ ਕੁਮਾਰ, ਅਜੇ ਕੁਮਾਰ, ਕੁਲਦੀਪ ਰਾਜ, ਯਸ਼ਪਾਲ, ਰਾਜ ਕੁਮਾਰ, ਅਜੀਤ ਕੁਮਾਰ, ਨਰੇਸ਼ ਕੁਮਾਰ, ਰਾਣੀ, ਚੰਦ ਰਾਣੀ ਅਤੇ ਰਾਮੇਸ਼ ਕੁਮਾਰ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …