Monday, December 23, 2024

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਵਲੋਂ ਨੇਤਰਹੀਨ ਸੰਸਥਾ ਦਾ ਦੌਰਾ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੇ ਕਮਿਊਨਿਟੀ ਸਰਵਿਸ ਕਲੱਬ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਨੇਤਰਹੀਨ ਸੰਸਥਾ ਦਾ ਦੌਰਾ ਕੀਤਾ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਲੱਬ ਦੇ ਮੈਂਬਰਾਂ ਡਾ. ਰੇਨੂ ਸੈਣੀ, ਪ੍ਰੋ. ਹੇਮਾ ਸਿੰਘ ਅਤੇ ਪ੍ਰੋ. ਸੁਗਮ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਜਿਥੇ ਨੇਤਰਹੀਨ ਬੱਚਿਆਂ ਨਾਲ ਗੱਲਬਾਤ ਕੀਤੀ, ਉਥੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੀ ਵੰਡੀਆਂ।
ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਲਗਭਗ 25 ਵਿਦਿਆਰਥੀਆਂ ਨੇ ਉਕਤ ਦੌਰੇ ’ਚ ਭਾਗ ਲਿਆ ਅਤੇ ਨੇਤਰਹੀਨ ਬੱਚਿਆਂ ਨਾਲ ਜਾ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਦੇ ਇਕ ਵਿਸ਼ੇਸ਼ ਵਰਗ ਪ੍ਰਤੀ ਹਮਦਰਦੀ, ਏਕੀਕਰਨ, ਇੰਪਾਵਰਮੈਂਟ ਦੀ ਸ਼ਕਤੀ ਨੂੰ ਸਮਝਾਉਣਾ ਸੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਉਨ੍ਹਾਂ ਸਾਰਿਆਂ ਨੂੰ ਪਿਆਰ ਦੇ ਪ੍ਰਤੀਕ ਵਜੋਂ ਜੂਸ, ਫਲ ਅਤੇ ਹੋਰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ ਅਤੇ ਉਥੋਂ ਦੀ ਮੈਨੇਜਮੈਟਂ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਨੇਤਰਹੀਨ ਸੰਸਥਾ ’ਚ ਜਾ ਕੇ ਉਥੋਂ ਦੇ ਬੱਚਿਆਂ ਦੇ ਵਿਚਾਰ ਜਾਣੇ ਅਤੇ ਉਨ੍ਹਾਂ ਦੇ ਹਲਾਤਾਂ ਤੋਂ ਰੁਬਰੂ ਹੋਏ।ਉਨ੍ਹਾਂ ਕਿਹਾ ਕਿ ਉਕਤ ਖਾਣ-ਪੀਣ ਦੀਆਂ ਵਸਤੂਆਂ ਕਲੱਬ ਵੱਲੋਂ ਬੱੱਚਿਆਂ ਨੂੰ ਵੰਡੀਆਂ ਗਈਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …