ਸੰਗਰੂਰ, 2 ਨਵੰਬਰ (ਜਗਸੀਰ ਲੌਂਗੋਵਾਲ) – ਕਰਵਾਚੌਥ ਦਾ ਪ੍ਰੋਗਰਾਮ ਮਹਿਲਾ ਅਗਰਵਾਲ ਸਭਾ ਵਲੋਂ ਸ਼਼੍ਰੀ ਸ਼ਿਵ ਮੰਦਿਰ ਅੰਗਾਰਿਆਂ ਵਾਲੇ ਵਿਖੇ ਮਨਾਇਆ ਗਿਆ।ਸਮਾਗਮ ਵਿੱਚ ਭਾਗ ਲੈਣ ਆਈਆਂ ਔਰਤਾਂ ਨੇ ਮੰਦਿਰ ਵਿੱਚ ਸ਼੍ਰੀ ਬਿਹਾਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਜਿਲ੍ਹਾ ਮਹਿਲਾ ਅਗਰਵਾਲ ਸਭਾ ਪ੍ਰਧਾਨ ਸ਼ਸ਼ੀ ਗਰਗ ਅਤੇ ਸੁਨਾਮ ਪ੍ਰਧਾਨ ਮੀਨੂੰ ਕਾਂਸਲ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ।ਮਹਿੰਦੀ, ਫਨੀ ਖੇਡਾਂ ਅਤੇ ਕਰਵਾ ਕੁਈਨ ਮੁਕਾਬਲੇ ਵੀ ਕਰਵਾਏ ਗਏ।ਲੱਕੀ ਡਰਾਅ ਅਤੇ ਅਨੁਸਾਸ਼ਨ ਇਨਾਮ ਵੀ ਦਿੱਤੇ ਗਏ।ਸ਼ਾਲਿਨੀ ਵਰਮਾ ਨੂੰ ਕਰਵਾ ਕੁਈਨ ਚੁਣਿਆ ਗਿਆ।ਇਸ ਮੌਕੇ ਸੁਨੀਤਾ ਸ਼ਰਮਾ, ਪੁਸ਼ਪਿੰਦਰ ਕੌਰ, ਸਰੋਜ ਬਾਂਸਲ, ਪ੍ਰਿਅੰਕਾ ਕਾਲੜ, ਕਿਰਨ ਕਾਲੜਾ, ਰੇਣੂ ਗਰਗ, ਸ਼ਿਪਰਾ ਗਰਗ, ਮਮਤਾ, ਵੀਨਾ ਰਾਣੀ, ਤੋਸ਼ੀ ਰਾਣੀ, ਨਿਸਮਾ, ਵੰਦਨਾ ਕਾਂਸਲ ਅਤੇ ਸੀਤਾ ਦੇਵੀ ਗੋਇਲ ਹਾਜ਼ਰ ਸਨ ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …