Sunday, December 22, 2024

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਾਤਾ ਸਰਸਵਤੀ ਦੀ ਮੂਰਤੀ ਦਾ ਆਗਮਨ

ਭੀਖੀ, 12 ਦਸੰਬਰ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਅੱਜ ਵਿੱਦਿਆ ਦੀ ਦੇਵੀ ਮਾਤਾ ਸਰਸਵਤੀ ਦੀ ਮੂਰਤੀ ਦਾ ਆਗਮਨ ਹੋਇਆ।ਸਕੂਲ ਵਿੱਚ ਸਰਸਵਤੀ ਪੂਜਾ ਵੀ ਕਰਵਾਈ ਗਈ।ਇੰਟਰਨੈਸ਼ਨਲ ਗਿੱਧਾ ਕੌਚ ਡਾ: ਪਾਲ ਸਮਾਓ ਨੇ ਮਾਤਾ ਸਰਸਵਤੀ ਦੀ ਮੂਰਤੀ ਸਕੂਲ ਨੂੰ ਭੇਟ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਪ੍ਰੇਰਿਆ।ਸਕੂਲ ਮੈਨੇਜਮੈਂਟ ਕਮੇਟੀ ਵਲੋਂ ਡਾ: ਪਾਲ ਸਮਾਓ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅੰਮਿ਼੍ਰਤ ਲਾਲ, ਵਾਇਸ ਪ੍ਰਧਾਨ ਪ੍ਰਸ਼ੋਤਮ ਮੱਤੀ, ਸੀਨੀਅਰ ਵਾਇਸ ਪ੍ਰਧਾਨ ਬ੍ਰਿਜ਼ ਲਾਲ, ਮੈਂਬਰ ਮਨੋਜ਼ ਕੁਮਾਰ, ਮੱਖਣ ਲਾਲ ਅਤੇ ਸਕੂਲ ਕਮੇਟੀ ਸਰਪ੍ਰਸਤ ਡਾ: ਯਸ਼ਪਾਲ ਸਿੰਗਲਾ ਵਿਸੇਸ਼ ਰੂਪ ‘ਚ ਹਾਜ਼ਰ ਸਨ।ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …