Tuesday, May 14, 2024

ਲਹਿੰਦੇ ਪੰਜਾਬ ਦੇ ਸ਼ਾਇਰ ਅਹਿਮਦ ਸਲੀਮ ਦੇ ਗਏ ਸਦੀਵੀਂ ਵਿਛੋੜਾ

ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ (ਅੰਮ੍ਰਿਤਸਰ ਇਕਾਈ) ਦੀ ਇਕ ਸਾਂਝੀ ਮੀਟਿੰਗ ਵਿੱਚ ਲਹਿੰਦੇ ਪੰਜਾਬ ਦੇ ਮੋਹ-ਮੁਹੱਬਤ ਦੇ ਪ੍ਰਤੀਕ ਤੇ ਤਰੱਕੀ ਪਸੰਦ ਸ਼ਾਇਰ ਅਹਿਮਦ ਸਲੀਮ ਦੇ ਸਦੀਵੀਂ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।ਅਹਿਮਦ ਸਲੀਮ ਖਵਾਜ਼ਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਪੁਰਾਲੇਖ ਵਿਗਿਆਨੀ ਅਤੇ ਸਾਊਥ ਏਸ਼ੀਅਨ ਰਿਸੋਰਸ ਅਤੇ ਰਿਸਰਚ ਕੇਂਦਰ ਦੇ ਸਹਿ-ਸੰਸਥਾਪਕ ਸਨ।ਉਹ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਹਰਮਨ ਪਿਆਰੇ ਸ਼ਾਇਰ ਤੇ ਅਮਨ ਦੇ ਅਲੰਮਬਰਦਾਰ ਸਨ।ਉਨ੍ਹਾਂ ਦਾ ਜਨਮ 26 ਜਨਵਰੀ 1945 ਨੂੰ ਮੀਆਂਨਾ ਗੋਂਦਲ, ਅਣਵੰਡੇ ਪੰਜਾਬ ’ਚ ਹੋਇਆ।ਉਨ੍ਹਾਂ ਬੈਂਕ ਕਰਮਚਾਰੀ ਅਤੇ ਕਾਲਜ ਵਿੱਚ ਅਧਿਆਪਨ ਕੀਤਾ। 1969-70 ’ਚ ਨੈਸ਼ਨਲ ਅਵਾਮੀ ਪਾਰਟੀ ਦੇ ਮੈਂਬਰ ਬਣੇ।1971 ਵਿੱਚ ਪੂਰਬੀ ਬੰਗਾਲ (ਹੁਣ ਬੰਗਲਾ ਦੇਸ਼) ਦੀ ਅਜ਼ਾਦੀ ਲਈ ਲੜਾਈ ਵਿੱਚ ਪਾਕਿਸਤਾਨੀ ਫ਼ੋਜ਼ ਦੇ ਹਾਕਮਰਾਨਾ ਰਵੱਈਏ ਬਾਰੇ ਨਜ਼ਮਾਂ ਲਿਖਣ ’ਤੇ ਅਵਾਜ਼ ਬੁਲੰਦ ਕਰਨ ’ਤੇ ਥੋੜੇ ਸਮੇਂ ਦੀ ਜੇਲ ਵੀ ਹੋਈ।ਭਾਰਤੀ ਪੰਜਾਬ ਵਿੱਚ ਉਨ੍ਹਾਂ ਦੀ ਸ਼ਾਇਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ।ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਨੁਸਾਰ ਉਨ੍ਹਾਂ ਨੂੰ ਦੋਹਾਂ ਪੰਜਾਬਾਂ ’ਚ ਸਾਂਝ ਤੇ ਮਿਤਰਤਾ ਦਾ ਪੈਗਾਮ ਫੈਲਾਉਣ ਅਤੇ ਦੋਸਤੀ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ।ਉਹ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਬਿਮਾਰ ਸਨ ਤੇ ਇਸ ਦੇ ਚੱਲਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਮੀਟਿੰਗ ਵਿੱਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਝੀਂਗਣ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਹਰਜਿੰਦਰ ਕੌਰ ਕੰਗ, ਜਸਵਿੰਦਰ ਕੌਰ, ਮਨਜੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਹਰੀਸ਼ ਸਾਬਰੀ, ਗੁਰਜਿੰਦਰ ਸਿੰਘ ਬਘਿਆੜੀ, ਜਗਰੂਪ ਸਿੰਘ ਐਮਾ, ਗੁਰਪ੍ਰੀਤ ਸਿੰਘ ਕਦਗਿੱਲ, ਧਰਵਿੰਦਰ ਸਿੰਘ ਔਲਖ, ਗੁਰਬਾਜ਼ ਸਿੰਘ ਛੀਨਾ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …