ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਟੀਮ ਵਲੋਂ ਅੱਜ ਵਾਰ ਮੀਮੋਰੀਅਲ ਅੰਮ੍ਰਿਤਸਰ ਵਿਖੇ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਜਾਗਰੂਕ ਅਤੇ ਸਿਹਤਮੰਦ ਸਮਾਜ ਸਬੰਧੀ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਕੈਬੀਨਟ ਮੰਤਰੀ ਪੰਜਾਬ ਸਰਕਾਰ ਸਨ, ਜਦਕਿ ਵਿਸ਼ੇਸ਼ ਮਹਿਮਾਨ ਇੰਰਬੀਰ ਸਿੰਘ ਨਿੱਜ਼ਰ, ਐਮ.ਐਲ.ਏ ਸਾਊਥ, ਡਾ. ਜਸਬੀਰ ਸਿੰਘ, ਵਿਧਾਇਕ ਪੱਛਮੀ, ਸ੍ਰੀਮਤੀ ਜੀਵਨਜੋਤ ਕੌਰ, ਵਿਧਾੲਕਿ ਪੂਰਬੀ ਅਤੇ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਵਾਰ ਮੀਮੋਰੀਅਲ ਵਿਖੇ ਸ਼ਹੀਦੀ ਸਮਾਰਕ ਪਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
ਸਮਾਰੋਹ ਵਿੱਚ 1200 ਸਕੂਲੀ ਬੱਚਿਆਂ ਅਤੇ ਐਨ.ਸੀ.ਸੀ ਕੈਡਿਟਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਨਸ਼ੇ ਖਿਲਾਫ਼ ਜਾਗਰੂਕਤਾ ਫੈਲਾਉਣ ਵਾਲੇ ਝੰਡੇ ਲਹਿਰਾਏ ਅਤੇ ਸਹੁੰ ਚੁੱਕੀ ਕਿ ਉਹ ਨਸ਼ੇ ਨੂੰ ਕਦੇ ਵੀ ਆਪਣੇ ਜੀਵਨ ਵਿੱਚ ਜਗਾ ਨਹੀ ਦੇਣਗੇ।ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨਸ਼ੇ ਦੇ ਖਿਲਾਫ਼ ਚਲਾਈ ਗਈ ਇਸ ਮੁਹਿੰਮ ਨੂੰ ਅੱਗੇ ਤੌਰਦੇ ਹੋਏ ਨਸ਼ੇ ਦੀ ਬੁਰਾਈ ਨੂੰ ਦਰਸਾਉਂਦੇ ਹੋਏ, ਝੰਡੇ ਅਤੇ ਸਟਿੱਕਰਾਂ ਨੂੰ ਬੱਚੇ ਆਪਣੇ ਘਰਾਂ ਅਤੇ ਸਟਿੱਕਰਾਂ ਨੂੰ ਵਹੀਕਲਾਂ ‘ਤੇ ਲਗਾ ਕੇ ਨਸ਼ੇ ਦੇ ਖਿਲਾਫ਼ ਚਲਈ ਗਈ ਇਸ ਜੰਗ ਦਾ ਸੰਦੇਸ਼ ਸਮਾਜ਼ ਵਿੱਚ ਵੱਧ ਤੋਂ ਵੱਧ ਫੈਲਾਉਂਣਗੇ।ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਗੁਰਨਾਮ ਸਿੰਘ ਭੁੱਲਰ ਵਲੋਂ ਆਪਣੇ ਗੀਤਾਂ ਤੇ ਸੰਦੇਸ਼ ਰਾਹੀਂ ਇਸ ਸਮਾਰੋਹ ਦਾ ਹਿੱਸਾ ਬਣੇ।ਨਸ਼ੇ ਦਾ ਆਦੀ ਵਿਅਕਤੀ ਕਿਸ ਤਰ੍ਹਾਂ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਤੇ ਪਰਿਵਾਰ ਕਿਵੇਂ ਬਰਬਾਦ ਕਰਦਾ ਹੈ, ਦਰਸਾਉਂਦਾ ਨਾਟਕ ਦਾ ਮੰਚਨ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ।
ਕਮਿਸ਼ਨੇਟਰ ਪੁਲਿਸ ਅੰਮ੍ਰਿਤਸਰ ਜਿਥੇ ਡਰੱਗ ਖਿਲਾਫ਼ ਸਖਤ ਐਕਸ਼ਨ ਲੈਂਦੇ ਹੋਏ ਨਸ਼ੇ ਪਦਾਰਥਾਂ ਦੀ ਵੱਡੇ ਪੱਧਰ ‘ਤੇ ਬਰਾਮਦੀ ਕਰਕੇ ਨਸ਼ੇ ਦੇ ਸੌਦਾਗਰਾਂ ਗ੍ਰਿਫ਼ਤਾਰ ਕਰ ਰਹੀ ਹੈ, ਉਸ ਦੇ ਨਾਲ ਨਾਲ ਨਸ਼ੇ ਦੀ ਬੁਰਾਈ ਨੂੰ ਸਮਾਜ਼ ਵਿਚੋ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤਾਂ ਜੋ ਲੋਕ ਡਰੱਗ ਦੇ ਮਾੜੇ ਪ੍ਰਭਾਵਾਂ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਦੀ ਲਾਹਨਤ ਵੱਲ ਰੁਝਾਣ ਨਾ ਰੱਖਣ ਤੇ ਇਸ ਤੋਂ ਦੂਰ ਰਹਿਣ।
ਸਮਾਰੋਹ ਦੇ ਅੰਤ ‘ਚ ਕਮਿਸ਼ਨਰ ਪੁਲਿਸ ਵਲੋਂ ਆਏ ਹੋਏ ਸਕੂਲੀ ਬੱਚਿਆਂ, ਐਨ.ਸੀ.ਸੀ ਕੇਡਿਟਾਂ ਅਤੇ ਮਹਿਮਾਨਾਂ ਦਾ ਧੰਨਵਾਦ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।ਉਨਾਂ ਕਿਹਾ ਕਿ ਨਸ਼ਾਖੋਰੀ ਅਤੇ ਨਸ਼ਾਖੋਰੀ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਕਮਿਊਨਿਟੀ ਨਾਲ ਕੰਮ ਕਰਨ ਲਈ ਹਮੇਸ਼ਾਂ ਵਚਨਬੱਧ ਹੈ।
ਇਸ ਸਮੇਂ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ ਡੀ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸ੍ਰੀਮਤੀ ਪਰਵਿੰਦਰ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਕ ਅੰਮ੍ਰਿਤਸਰ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ ਏ.ਸੀ.ਪੀ ਨੋਰਥ ਅੰਮ੍ਰਿਤਸਰ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …