
ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਅੱਜ ਜਲੰਧਰ ਵਿੱਚ ਆਯੋਜਨ ਕੀਤਾ ਗਿਆ। ਨਗਰ ਕੀਰਤਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਵਧ ਚੜ੍ਹਕੇ ਹਿੱਸਾ ਲਿਆ।ਸੰਗਤਾਂ ਨੇ ਵਾਹਿਗੁਰੂ ਦੇ ਉਚਾਰਣ ਨਾਲ ਪੂਰੇ ਵਾਤਾਵਰਣ ਨੂੰ ਸ਼ਰਧਾ ਭਾਵਨਾ ਨਾਲ ਲਬਰੇਜ਼ ਕਰ ਦਿੱਤਾ।ਥਾਂ-ਥਾਂ ਲੰਗਰ, ਚਾਹ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦਾ ਪ੍ਰਬੰਧ ਕੀਤਾ ਗਿਆ।ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਦਾ ਨਜ਼ਾਰਾ ਅਦਭੁੱਤ ਸੀ।ਬੀਬੀਆਂ ਵਲੋਂ ਨੰਗੇ ਪੈਰੀਂ ਸੜਕ ਦੀ ਸਫ਼ਾਈ ਕਰਨਾ, ਸਮਰਪਣ ਦੀ ਭਾਵਨਾ ਦਾ ਸਿਖਰ ਜਾਪ ਰਿਹਾ ਸੀ।ਹੋਰ ਸ਼ਹਿਰਾਂ ਵਿੱਚ ਵੀ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ।
Punjab Post Daily Online Newspaper & Print Media