ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਬਲਜਿੰਦਰਪਾਲ ਸਿੰਘ, ਪ੍ਰਿੰਸੀਪਲ ਰਕੇਸ਼ ਕੁਮਾਰ, ਸਕੂਲ ਮੁਖੀ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਪੰਜਾਬੀ ਅਧਿਆਪਕਾ ਸਾਰੀਕਾ ਜ਼ਿੰਦਲ, ਰਮਨਦੀਪ ਭੰਡਾਰੀ, ਰਸੀਤਾ ਰਾਣੀ ਦੀ ਅਗਵਾਈ ਹੇਠ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਸਾਰਿਕਾ ਜ਼ਿੰਦਲ ਨੇ ਦੱਸਿਆ ਕੀ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਲਈ ਛੇਵੀਂ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੈਸ਼ਨ ਦੇ ਦੌਰਾਨ ਵੱਖ-ਵੱਖ ਸਮੇਂ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਕਰਨ ਦੇ ਗੁਰ ਦੱਸੇ ਜਾ ਰਹੇ ਹਨ।ਮਿਸ਼ਨ ਸਮਰੱਥ ਰਾਹੀਂ ਜਿਥੇ ਉਚਾਰਨ ਦੇ ਵਿਕਾਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਉਥੇ ਸੁੰਦਰ ਲਿਖਾਈ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਇਸ ਮੁਕਾਬਲੇ ਵਿੱਚ ਕੁੱਲ 46 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਕ੍ਰਮਵਾਰ ਪੁਜੀਸ਼ਨ ਹਾਸਲ ਕਰਦੇ ਹੋਏ ਪਹਿਲਾਂ ਪਹਿਲਾ ਸਥਾਨ ਹਰਜਾਪ ਸਿੰਘ, ਦੂਜਾ ਸਥਾਨ ਅੰਗਦ ਸਿੰਘ, ਤੀਜ਼ਾ ਸਥਾਨ ਸੁਖਚੈਨ ਸਿੰਘ ਨੇ ਹਾਸਿਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਕੀਤੇ ਗਏ।ਰਮਨਦੀਪ ਭੰਡਾਰੀ ਅਤੇ ਰਸੀਤਾ ਰਾਣੀ ਨੇ ਕਿਹਾ ਕਿ ਨੇ ਕਿਹਾ ਕੀ ਪੰਜਾਬੀ ਭਾਸ਼ਾ ਦੇ ਲੇਖਨ ਕੌਸ਼ਲ ਨੂੰ ਵਿਕਸਿਤ ਕਰਨ ਲਈ ਲਈ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਸਕੂਲ ਮੁਖੀ ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋਵੇਗਾ।ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਸੁੰਦਰ ਲਿਖਾਈ ਦੀ ਰੁਚੀ ਪੈਦਾ ਕਰਨਗੇ।ਇਸ ਮੌਕੇ ਸੀਨੀਅਰ ਅਧਿਆਪਕ ਪਰਮਜੀਤ ਸਿੰਘ ਹਾਜ਼ਰ ਰਹੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …