ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਨੀਤੀ ਆਯੋਗ ਭਾਰਤ ਸਰਕਾਰ ਵਲੋਂ ਪਿਛੜੇ ਬਲਾਕਾਂ ਦਾ ਵਿਕਾਸ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਅਤੇ ਹਰਸ਼ਾ ਛੀਨਾ ਨੂੰ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਚੁਣਿਆ ਗਿਆ ਹੈ।ਜਿਸ ਅਨੁਸਾਰ ਇਨਾਂ ਬਲਾਕਾਂ ਦਾ ਪਹਿਲ ਦੇ ਆਧਾਰ ‘ਤੇ ਵਿਕਾਸ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਨਾਂ ਦੋਹਾਂ ਬਲਾਕਾਂ ਵਿੱਚ ਅਭਿਲਾਸ਼ੀ ਪ੍ਰੋਗਰਾਮ ਤਹਿਤ ਟ੍ਰੇਨਿੰਗ, ਫੈਲੋ ਅਤੇ ਡਿਜ਼ੀਟਲ ਨੋਟ ਪੈਡ, ਅਭਿਲਾਸ਼ੀ ਬਲਾਕ ਫੈਲੋ ਲਈ ਲਏ ਜਾਣਗੇ।ਜਿਸ ਲਈ 8 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਮੁਹਿੰਮ ਤਹਿਤ 5 ਥੀਮ ਚੁਣੇ ਗਏ ਹਨ, ਜਿਨਾਂ ਵਿੱਚ ਸਮਾਜਿਕ ਵਿਕਾਸ, ਸਿਹਤ ਤੇ ਪੋਸ਼ਣ, ਖੇਤੀ ਅਤੇ ਜਲ ਸਰੋਤ, ਸਿੱਖਿਆ ਅਤੇ ਮੁੱਢਲਾ ਢਾਂਚਾ ਸ਼ਾਮਲ ਹਨ।ਜਿਸ ਅਧੀਨ 11 ਵਿਭਾਗ ਸ਼ਾਮਲ ਕੀਤੇ ਗਏ ਹਨ।ਕਿਹਾ ਕਿ ਇਸ ਲਈ ਸਾਰੇ ਵਿਭਾਗਾਂ ਦੇ 39 ਮੁੱਖ ਉਦੇਸ਼ ਨਿਸ਼ਚਿਤ ਕੀਤੇ ਗਏ ਹਨ, ਜਿਸ ਤਹਿਤ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਅਤੇ ਉਤਪਾਦਕਤਾ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਣੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ 328 ਜਿਲ੍ਹਿਆਂ ਦੇ 500 ਬਲਾਕ ਵਿੱਚ ਅਭਿਲਾਸ਼ੀ ਬਲਾਕ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕੇਂਦਰ ਨੇ 43.25 ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕੀਤੀ ਹੈ।ਅਭਿਲਾਸ਼ੀ ਜਿਲ੍ਹਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਜਿਵੇਂ ਕਿ ਡਾਟਾ ਅਧਾਰਿਤ ਗਵਰਨੈਂਸ, ਮੁਕਾਬਲਾ, ਦਰਜ਼ਾਬੰਦੀ, ਨਿਰੰਤਰ ਨਿਗਰਾਨੀ ਨੂੰ ਕਰਨਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਤੇ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਵਿਜੈ ਕੁਮਾਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਸੀਸਇੰਦਰ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਤੁੱਲੀ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਜਨਾਲਾ ਤੇ ਹਰਸ਼ਾਛੀਨਾ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …